ਟਾਂਡਾ ਉੜਮੁੜ,23 ਜੂਨ (ਨਵਦੀਪ ਸਿੰਘ ) - ਟਾਂਡਾ ਪੁਲਸ ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਜੰਮੂ ਕਸ਼ਮੀਰ ਤੋਂ ਆ ਰਹੇ ਟਰੱਕ ਵਿੱਚੋਂ ਕਵਿੰਟਲ ਚੂਰਾ ਡੋਡੇ ਚੂਰਾ ਪੋਸਤ ਬਰਾਮਦ ਕਰਦੇ ਹੋਏ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ | ਜ਼ਿਲ੍ਹਾ ਪੁਲਸ ਮੁਖੀ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਡੀ .ਐੱਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਦੀ ਅਗਵਾਈ ਵਿੱਚ ਮਾੜੇ ਅਨਸਰਾਂ ਖਿਲਾਫ ਸਰਗਰਮ ਥਾਣਾ ਮੁਖੀ ਟਾਂਡਾ ਇੰਸਪੈਕਟਰ ਹਰਗੁਰਦੇਵ ਸਿੰਘ ਦੀ ਟੀਮ ਨੂੰ ਇਹ ਸਫਲਤਾ ਹਾਸਲ ਹੋਈ ਹੈ | ਪੁਲਸ ਵੱਲੋਂ ਚੂਰਾ ਪੋਸਤ ਸਮੇਤ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਟਰੱਕ ਚਾਲਕ ਮੁਹੰਮਦ ਆਸਿਫ਼ ਪੁੱਤਰ ਸੁਨ ਉੱਲਾ ਅਤੇ ਉਸਦੇ ਸਾਥੀ ਮਹਿਰਾਜ ਉ ਦੀਨ ਪੁੱਤਰ ਮੁਹੰਮਦ ਯੂਸਫ ਦੋਨੋਂ ਨਿਵਾਸੀ ਸ਼ਾਰ ਸ਼ਾਲੀ ਖਰੀ ਊ ਪਾਮਪੁਰਾ (ਪੁਲਵਾਮਾ) ਜੰਮੂ ਕਸ਼ਮੀਰ ਦੇ ਰੂਪ ਵਿਚ ਹੋਈ ਹੈ |
ਰ ਮੁਹੰਮਦ ਯੂਸਫ ਦੋਨੋਂ ਨਿਵਾਸੀ ਸ਼ਾਰ ਸ਼ਾਲੀ ਖਰੀ ਊ ਪਾਮਪੁਰਾ (ਪੁਲਵਾਮਾ) ਜੰਮੂ ਕਸ਼ਮੀਰ ਦੇ ਰੂਪ ਵਿਚ ਹੋਈ ਹੈ | ਐੱਸ.ਐੱਚ.ਓ.ਇੰਸਪੈਕਟਰ ਹਰਗੁਰਦੇਵ ਸਿੰਘ, ਐੱਸ.ਆਈ. ਅਜੀਤ ਸਿੰਘ, ਥਾਣੇਦਾਰ ਸੁਖਜਿੰਦਰ ਸਿੰਘ, ਅਮਰੀਕ ਸਿੰਘ, ਤਾਰਾ ਸਿੰਘ, ਗੁਰਮੀਤ ਸਿੰਘ ਆਦਿ ਦੀ ਟੀਮ ਨੇ ਜਦੋਂ ਮਾੜੇ ਅਨਸਰਾਂ ਦੀ ਭਾਲ ਵਿੱਚ ਹਾਈਵੇ ਤੇ ਹੁਸ਼ਿਆਰਪੁਰ ਟੀ ਪੁਆਇੰਟ ਨਜ਼ਦੀਕ ਸਪੈਸ਼ਲ ਨਾਕੇਬੰਦੀ ਕੀਤੀ ਹੋਈ ਸੀ ਤਾਂ ਕਿਸੇ ਖਾਸ ਮੁਖਬਰ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਉਕਤ ਮੁਲਜ਼ਮ ਜੰਮੂ ਕਸ਼ਮੀਰ ਆ ਰਹੇ ਹਨ ਅਤੇ ਮੁਕੇਰੀਆਂ ਤੋਂ ਜਲੰਧਰ ਵੱਲ ਜਾ ਰਹੇ ਹਨ ਅਤੇ ਟਰੱਕ ਵਿਚ ਲੱਦੀਆਂ ਲੱਸਣ ਦੀਆਂ ਬੋਰੀਆਂ ਵਿੱਚ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਲੁਕੋਏ ਹੋਏ ਹਨ | ਸੂਚਨਾ ਦੇ ਆਧਾਰ ਤੇ ਟਾਂਡਾ ਪੁਲਸ ਦੀ ਟੀਮ ਨੇ ਉਕਤ ਮੁਲਜ਼ਮਾਂ ਨੂੰ ਕਾਬੂ ਕਰ ਕੇ ਜਦੋ ਟਰੱਕ ਦੀ ਤਲਾਸ਼ੀ ਲਈ ਤਾਂ ਲੱਸਣ ਦੀਆਂ ਬੋਰੀਆਂਵਿੱਚ ਲੁਕੋ ਕੇ ਰੱਖਿਆ 10 ਕੁਇੰਟਲ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਟਾਂਡਾ ਪੁਲਸ ਉਕਤ ਮੁਲਜ਼ਮਾਂ ਕੋਲੋਂ ਪੁਛਗਿਛ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਜੁਟੀ ਹੈ ਕਿ ਇਸ ਧੰਦੇ ਵਿਚ ਹੋਰ ਲੋਕ ਕੌਣ ਕੌਣ ਸ਼ਾਮਲ ਹਨ ਅਤੇ ਇਸ ਦੀ ਸਪਲਾਈ ਲਾਈਨ ਕੀ ਹੈ |

0 Comments