ਟਾਂਡਾ ਪੁਲਸ ਨੇ 20 ਗ੍ਰਾਮ ਹੈਰੋਇਨ ਸਮੇਤ ਖਡਿਆਲਾ ਨਿਵਾਸੀ ਵਿਆਕਤੀ ਨੂੰ ਕੀਤਾ ਕਾਬੂ

ਟਾਂਡਾ ਉੜਮੁੜ, 14  ਜੂਨ (ਨਵਦੀਪ ਸਿੰਘ  ) - ਟਾਂਡਾ ਪੁਲਸ ਦੀ ਟੀਮ ਨੇ ਪਿੰਡ ਖਡਿਆਲਾ ਨਜ਼ਦੀਕ ਇੱਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਐੱਸ.ਆਈ. ਸਾਹਿਲ ਚੌਧਰੀ,ਏ.ਐੱਸ.ਆਈ ਮਹੇਸ਼ ਕੁਮਾਰ ਅਤੇ ਅਮਰੀਕ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਮਨਜਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਨਿਵਾਸੀ ਖਡਿਆਲਾ ਦੇ ਰੂਪ ਵਿੱਚ ਹੋਈ ਹੈ ਅਤੇ ਪੁਲਸ ਨੇ ਉਸ ਦੇ ਕਬਜ਼ੇ ਵਿੱਚੋਂ 20  ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਥਾਣਾ ਮੁਖੀ ਨੇ ਦੱਸਿਆ ਕਿ ਟਾਂਡਾ ਪੁਲਸ ਦੀ ਟੀਮ ਜਦੋਂ ਪਿੰਡ ਖਡਿਆਲਾ ਵੱਲ ਗਸ਼ਤ ਕਰ ਰਹੀ ਸੀ ਤਾਂ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿਤੀ ਕਿ ਉਕਤ ਮੁਲਜ਼ਮ ਜੋ ਨਸ਼ਾ ਕਰਨ ਅਤੇ ਵੇਚਣ ਦਾ ਆਦੀ ਹੈ ਅਤੇ ਅੱਜ ਵੀ ਪਿੰਡ ਦੇ ਬਾਹਰ ਬਾਹਰ ਇੱਕ ਮੋਟਰ ਨਜ਼ਦੀਕ ਨਸ਼ਾ ਵੇਚ  ਰਿਹਾ ਹੈ | ਸੂਚਨਾ ਦੇ ਆਧਾਰ ਤੇ ਪੁਲਸ ਨੇ ਮੌਕੇ ਤੇ ਛਾਪੇਮਾਰੀ ਕਰ ਕੇ ਉਕਤ ਮੁਲਜ਼ਮ ਨੂੰ  ਕਾਬੂ ਕੀਤਾ ਅਤੇ ਤਲਾਸ਼ੀ ਲੈਣ ਤੇ ਉਸ ਦੇ ਕਬਜ਼ੇ ਵਿੱਚੋਂ  ਗ੍ਰਾਮ ਹੈਰੋਇਨ ਅਤੇ ਇਹ  ਦਾ ਨਸ਼ਾ ਗ੍ਰਾਹਕਾਂ ਨੂੰ ਦੇਣ ਲਈ ਬਣਾਈਆਂ ਪੰਨੀਆਂ ਬਰਾਮਦ ਕਰਕੇ ਉਸਦੇ ਖਿਲਾਫ ਐੱਨ .ਡੀ.ਪੀ.ਐੱਸ  ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Post a Comment

0 Comments