ਪਿੰਡ BASI JALAL ਦੇ ਕੋਰੋਨਾ ਪੇਜੇਟਿਵ ਮਰੀਜ਼ ਦੇ ਸੰਪਰਕ ਵਿੱਚ ਆਏ 15 ਪਿੰਡ ਜੀਆਂ ਦੀ ਰਿਪੋਰਟ ਆਈ NEGATIVE

 ਟਾਂਡਾ ਉੜਮੁੜ,  20 ਜੂਨ (ਨਵਦੀਪ ਸਿੰਘ ) - ਟਾਂਡਾ ਬਲਾਕ ਦੇ ਪਿੰਡ ਬਸੀ ਜਲਾਲ ਵਾਸੀਆਂ ਲਈ ਅੱਜ ਇਕ ਵਧੀਆ ਰਾਹਤ ਭਰੀ ਖਬਰ ਹੈ | ਪਿੰਡ ਨਾਲ ਸੰਬੰਧਿਤ ਪਾਜ਼ੇਟਿਵ ਮਹਿਲਾ ਮਰੀਜ਼ ਦੇ ਸੰਪਰਕ ਵਿੱਚ ਆਏ 15 ਜੀਆ ਦੀਆਂ ਕੋਰੋਨਾ ਟੈਸਟ ਰਿਪੋਰਟ ਨੇਗਟਿਵ ਆਈ ਹੈ |  ਜਿਸ ਨਾਲ ਪਿੰਡ ਵਾਸੀਆਂ ਦੀ ਫਿਕਰ ਘਟੀ ਹੈ |  ਜਿਸ ਵਿੱਚ ਪਾਜ਼ੇਟਿਵ ਮਰੀਜ਼ ਨੂੰ ਜਲੰਧਰ ਦੇ ਹਸਪਤਾਲ ਵਿੱਚ ਲੈਕੇ ਜਾਣ ਵਾਲੇ ਪਿੰਡ ਪੰਡੋਰੀ ਵਾਸੀ ਕਾਰ ਚਾਲਕ ਅਤੇ ਉਸਦੇ ਪਰਵਾਰ ਦੇ ਮੈਂਬਰਾਂ ਦੀਆਂ ਰਿਪੋਰਟਾਂ ਵਿੱਚ ਸ਼ਾਮਲ ਹਨ | ਇਹ ਜਾਣਕਾਰੀ ਦਿੰਦੇ ਕੋਵਿਡ ਇੰਚਾਰਜ ਸੀ.ਐੱਚ.ਸੀ. ਟਾਂਡਾ ਡਾ ਕੇ ਆਰ ਬਾਲੀ ਨੇ ਦੱਸਿਆ ਕਿ ਅਜੇ 12 ਹੋਰ ਪਿੰਡ ਵਾਸੀਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ | 

Post a Comment

0 Comments