ਅਨੇਕਾਂ ਨਮ ਅੱਖਾਂ ਦੀ ਮੌਜੂਦਗੀ ਵਿੱਚ ਦਿੱਤੀ ਗਈ ਐਡਵੋਕੇਟ ਰਾਮ ਮੂਰਤੀ ਵੈਦ ਨੂੰ ਅੰਤਿਮ ਵਿਦਾਈ

ਟਾਂਡਾ ਉੜਮੁੜ,10 ਜੂਨ (ਪੁੰਜ ) - ਕੁਦਰਤ ਦੇ ਦਸਤੂਰ ਮੁਤਾਬਿਕ ਇਸ ਜਹਾਨੋ ਰੁਖਸਤ ਹੋਏ ਐਡਵੋਕੇਟ ਰਾਮ ਮੂਰਤੀ ਵੈਦ ਆਪਣੇ ਨੇਕ ਕੰਮਾਂ ਕਰਕੇ ਨੇਕਨਾਮੀ ਖੱਟ ਕੇ ਪ੍ਰਭੂ ਚਰਨਾਂ ਵਿੱਚ ਵਿਲੀਨ ਹੋਏ ਹਨ | ਅਨੇਕਾਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਅਤੇ ਪੱਤਰਕਾਰ ਮੰਚ ਟਾਂਡਾ ਦੇ ਕਨੂੰਨੀ ਸਲਾਹਕਾਰ ਐਡਵੋਕੇਟ ਰਾਮ ਮੂਰਤੀ ਵੈਦ ਚਲਦੀ ਫਿਰਦੀ ਸਮਾਜ ਸੇਵੀ ਸੰਸਥਾ ਸਨ | ਉਨ੍ਹਾਂ ਦੀ ਰੁਖਸਤੀ ਨਾਲ ਉਨ੍ਹਾਂ ਨੂੰ ਚਾਹੁਣ ਵਾਲਿਆਂ ਲਈ ਬੇਹੱਦ ਦੁਖਦਾਇਕ ਘੜੀ ਹੈ | ਅੱਜ ਸਵੇਰੇ ਅਨੇਕਾਂ ਨਮ ਅੱਖਾਂ ਦੀ ਮੌਜੂਦਗੀ ਵਿੱਚ ਐਡਵੋਕੇਟ ਰਾਮ ਮੂਰਤੀ ਦਾ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ, ਸੀਨੀਅਰ ਅਕਾਲੀ ਆਗੂ ਸਾਬਕਾ ਲਖਵਿੰਦਰ ਸਿੰਘ ਲੱਖੀ, ਪੱਤਰਕਾਰ ਮੰਚ ਟਾਂਡਾ ਦੀ ਟੀਮ ਵੱਖ ਵੱਖ ਸੰਸਥਾਵਾਂ ਦੇ ਮੈਂਬਰਾਂ ਨੇ ਐਡਵੋਕੇਟ ਵੈਦ ਨੂੰ ਸ਼ਰਧਾਂਜਲੀ ਦਿੱਤੀ |

Post a Comment

0 Comments