ਟਾਂਡਾ ਉੜਮੁੜ,12ਜੂਨ (ਨਵਦੀਪ ਸਿੰਘ ) - ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਪਿੰਡ ਲੋਧੀ ਚੱਕ ਨਜ਼ਦੀਕ ਬੀਤੀ ਰਾਤ ਟਿੱਪਰ ਅਤੇ ਟਰੈਕਟਰ-ਟਰਾਲੀ ਦੀ ਹੋਈ ਟੱਕਰ ਦੌਰਾਨ ਇੱਕ ਨੌਜਵਾਨ ਦੀ ਮੌਤ ਅਤੇ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਹ ਹਾਦਸਾ ਬੀਤੀ ਰਾਤ ਕਰੀਬ 2 ਵਜੇ ਉਸ ਸਮੇਂ ਵਾਪਰਿਆ ਜਦੋਂ ਟਰੈਕਟਰ ਟਰਾਲੀ ਤੇ ਸਵਾਰ ਹੋ ਕੇ ਜਗਤਾਰ ਸਿੰਘ(45 )ਪੁੱਤਰ ਗੁਰਦਿਆਲ ਸਿੰਘ ਵਾਸੀ ਖੁੱਡਾ ਆਪਣੇ ਸਾਥੀ ਦੀਪਕ(39) ਪੁੱਤਰ ਜਸਪਾਲ ਸਿੰਘ ਵਾਸੀ ਖੁਣ-ਖੁਣ ਕਲਾਂ ਟਰਾਲੀ ਤੇ ਹਰਾ ਚਾਰਾ ਲੈ ਕੇ ਹੁਸ਼ਿਆਰਪੁਰ ਜਾ ਰਹੇ ਸੀ ਕਿ ਅਚਾਨਕ ਹੀ ਪਿੱਛੋਂ ਆ ਰਹੇ ਟਿੱਪਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ ਟਰਾਲੀ ਅਤੇ ਟਿੱਪਰ ਦੋਨੋਂ ਹੀ ਸੜਕ ਕਿਨਾਰੇ ਖਤਾਨਾਂ ਵਿੱਚ ਬੁਰੀ ਤਰ੍ਹਾਂ ਪਲਟ ਗਏ
ਜਿਸ ਕਾਰਨ ਟਰੈਕਟਰ ਸਵਾਰ ਦੀਪਕ ਪੁੱਤਰ ਜਸਪਾਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਟਰੈਕਟਰ ਚਾਲਕ ਜਗਤਾਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਬੜੀ ਹੀ ਮੁਸ਼ਕਲ ਨਾਲ ਲੋਕਾਂ ਨੇ ਪਹੁੰਚ ਕੇ ਹਾਦਸੇ ਹਾਦਸੇ ਵਾਲੀ ਜਗ੍ਹਾ ਤੋਂ ਬੜੀ ਜੱਦੋ ਜਹਿਦ ਕਰਨ ਉਪਰੰਤ ਬਾਹਰ ਕੱਢਿਆ ਜਦਕਿ ਟਿੱਪਰ ਚਾਲਕ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਿਆ ਟਾਂਡਾ ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

0 Comments