ਨਸ਼ੇ ਵਾਲੇ ਪਾਊਡਰ ਅਤੇ ਚੂਰਾ ਪੋਸਤ ਸਮੇਤ ਮਿਆਣੀ ਵਾਸੀ ਪਤੀ ਪਤਨੀ ਆਏ ਪੁਲਸ ਅੜਿੱਕੇ

ਟਾਂਡਾ ਉੜਮੁੜ, 29 ਜੂਨ (ਨਵਦੀਪ ਸਿੰਘ ) - ਟਾਂਡਾ ਪੁਲਸ ਦੀ ਟੀਮ ਨੇ ਪਿੰਡ ਮਿਆਣੀ ਵਿਖੇ ਨਸ਼ਾ ਵੇਚਣ ਦਾ ਧੰਦਾ ਕਰਨ ਵਾਲੇ ਪਤੀ ਪਤਨੀ ਨਸ਼ੇ ਵਾਲੇ ਪਾਊਡਰ ਅਤੇ ਚੂਰਾ ਪੋਸਤ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਐੱਸ.ਆਈ. ਸਾਹਿਲ ਚੋਧਰੀ ਅਤੇ ਥਾਣੇਦਾਰ ਜਸਪਾਲ ਸਿੰਘ ਦੀ ਟੀਮ ਵੱਲੋ ਕਾਬੂ ਕੀਤੇ ਗਏ ਮੁਲਜਮਾਂ ਦੀ ਪਛਾਣ ਅਮ੍ਰਿਤਪਾਲ ਸਿੰਘ ਪੁੱਤਰ ਮਲੂਕ ਸਿੰਘ ਅਤੇ ਉਸਦੀ ਪਤਨੀ ਸ਼ੀਲਾ ਰਾਣੀ ਨਿਵਾਸੀ ਮਿਆਣੀ ਦੇ ਰੂਪ ਵਿੱਚ ਹੋਈ ਹੈ | ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਦੀ ਟੀਮ ਜਦੋ ਮਿਆਣੀ ਭੂਲਪੁਰ ਸੰਪਰਕ ਸੜਕ ਤੇ ਗਸ਼ਤ ਕਰ ਰਹੀ ਸੀ ਤਾਂ ਕਿਸੇ ਖਾਸ ਮੁਖਬਰ ਨੇ ਪੁਲਸ ਟੀਮ ਨੂੰ ਉਕਤ ਮੁਲਜਮਾਂ ਬਾਰੇ ਜਾਣਕਾਰੀ ਦਿੱਤੀ ਕਿ ਦੋਨੋ ਨਸ਼ਾ ਵੇਚਣ ਦੇ ਆਦੀ ਹਨ ਅਤੇ ਪਹਿਲਾ ਵੀ ਉਸਤੇ ਮਾਮਲੇ ਦਰਜ ਹਨ ਅਤੇ ਅੱਜ ਵੀ ਨਸ਼ੇ ਸਮੇਤ ਆਪਣੀ ਸਕੂਟਰੀ ਤੇ ਸਵਾਰ ਹੋਕੇ ਭੂਲਪੁਰ ਵਲੋਂ ਆਪਣੇ ਘਰ ਮਿਆਣੀ ਵੱਲ ਆ ਰਹੇ ਹਨ | ਪੁਲਸ ਟੀਮ ਨੇ ਸੂਚਨਾ ਦੇ ਅਧਾਰ ਤੇ ਉਕਤ ਮੁਲਜਮਾਂ ਨੂੰ ਮਿਆਣੀ ਵਿਖੇ ਪੀਰ ਖ਼ਾਕੀ ਸ਼ਾਹ ਮਜ਼ਾਰ ਨਜ਼ਦੀਕ ਕਾਬੂ ਕਰ ਲਿਆ ਅਤੇ ਤਲਾਸ਼ੀ ਲੈਣ ਤੇ  ਅਮ੍ਰਿਤਪਾਲ ਦੇ ਕਬਜ਼ੇ ਵਿੱਚੋਂ 105 ਗ੍ਰਾਮ ਨਸ਼ੇ ਵਾਲਾ ਪਾਊਡਰ ਅਤੇ ਉਸਦੀ ਪਤਨੀ ਦੇ ਕਬਜ਼ੇ ਵਿੱਚੋਂ 60 ਗ੍ਰਾਮ ਨਸ਼ੇ ਵਾਲਾ ਪਾਊਡਰ ਅਤੇ 450 ਚੂਰਾ ਪੋਸਤ ਬਰਾਮਦ ਕਰਕੇ ਐੱਨ.ਡੀ.ਪੀ.ਐੱਸ.ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Post a Comment

0 Comments