ਦਲਜੀਤ ਸਿੰਘ ਖੱਖ ਨੇ ਸੰਭਾਲਿਆ DSP ਟਾਂਡਾ ਦਾ ਅਹੁਦਾ

ਟਾਂਡਾ ਉੜਮੁੜ, 20 ਜੂਨ (ਨਵਦੀਪ ਸਿੰਘ ) - ਦਲਜੀਤ ਸਿੰਘ ਖੱਖ ਨੇ ਅੱਜ ਡੀ .ਐੱਸ.ਪੀ.   ਟਾਂਡਾ ਦਾ ਅਹੁਦਾ  ਸੰਭਾਲ ਲਿਆ ਹੈ | ਡੀ.ਐੱਸ.ਪੀ. ਖੱਖ ਨੇ ਟਾਂਡਾ  ਟਾਂਡਾ ਤੋਂ  ਹੁਸ਼ਿਆਰਪੁਰ ਤਬਦੀਲ  ਹੋਕੇ ਗਏ ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਦਾ ਸਥਾਨ ਲਿਆ ਹੈ | ਡੀ.ਐੱਸ.ਪੀ. ਦਫਤਰ ਪਹੁੰਚਣ ਤੇ ਦਫਤਰ ਅਤੇ ਥਾਣਾ ਟਾਂਡਾ ਦੇ ਸਟਾਫ ਨੇ ਖੱਖ ਦਾ ਸਵਾਗਤ ਕੀਤਾ | ਇਸ ਮੌਕੇ ਚਾਰਜ ਸੰਭਾਲਣ ਤੋਂ ਬਾਅਦ ਡੀ.ਐੱਸ.ਪੀ. ਖੱਖ ਨੇ ਆਖਿਆ ਕਿ ਸਬ ਡਿਵੀਜਨ ਟਾਂਡਾ ਅਧੀਨ ਪੈਂਦੇ ਦੋਨਾਂ ਥਾਣਿਆਂ ਟਾਂਡਾ ਅਤੇ ਗੜਦੀਵਾਲ ਨਾਲ ਸੰਬੰਧਿਤ ਇਲਾਕੇ ਵਿੱਚ ਅਮਨ ਸ਼ਾਂਤੀ ਅਤੇ ਸੁਰੱਖਿਆ ਦੇ ਨਾਲ ਨਾਲ   ਸਮਾਜ ਵਿਰੋਧੀ ਅਨਸਰਾਂ  ਨੂੰ  ਨੱਥ ਪਾਈ ਜਾਏਗੀ | ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਵੀ ਮੌਜੂਦ ਸਨ |

Post a Comment

0 Comments