ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਹੋਰ ਸਖਤੀ ਕਰੇਗੀ ਪੰਜਾਬ ਸਰਕਾਰ : ਮੁੱਖ ਮੰਤਰੀ ਪੰਜਾਬ

ਹੁਸ਼ਿਆਰਪੁਰ, 12 ਜੁਲਾਈ (ਸੁਖਨਿੰਦਰ ਸਿੰਘ ਕਲੋਟੀ ) -
ਪੰੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਦੇ ਖਿਲਾਫ਼ ਛੇੜੀ ਗਈ ਜੰਗ 'ਮਿਸ਼ਨ ਫਤਿਹ' ਦੌਰਾਨ ਸ਼ੁਰੂ ਕੀਤੇ ਗਏ ਵਿਸ਼ੇਸ਼ ਲਾਈਵ ਪ੍ਰੋਗਰਾਮ 'ਕੈਪਟਨ ਨੂੰ ਪੁੱਛੋ' ਦੌਰਾਨ ਅੱਜ ਹੁਸ਼ਿਆਰਪੁਰ ਜ਼ਿਲ•ੇ ਦੇ ਨਿਵਾਸੀਆਂ ਨੇ ਵੀ ਸਵਾਲ ਪੁੱਛੇ।
ਹੁਸ਼ਿਆਰਪੁਰ ਦੇ ਕੁਲਦੀਪ ਸਿੰਘ ਵਲੋਂ ਸੂਬੇ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊਨ ਕਰਨ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਯਤਨ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਸਖਤੀ ਕੀਤੀ ਜਾਵੇ, ਪਰੰਤੂ ਫਿਲਹਾਲ ਸੂਬੇ ਵਿੱਚ ਸ਼ਨੀਵਾਰ ਨੂੰ ਨਹੀਂ ਬਲਕਿ ਐਤਵਾਰ ਨੂੰ ਵੀ ਲੌਕਡਾਊਨ ਕੀਤਾ ਗਿਆ ਹੈ। ਓਹਨਾ  ਕਿਹਾ ਕਿ ਜ਼ਰੂਰਤ ਪੈਣ 'ਤੇ ਸਰਕਾਰ ਹੋਰ ਸਖਤ ਕਦਮ ਉਠਾ ਸਕਦੀ ਹੈ।
ਕਸਬਾ ਗੜ•ਦੀਵਾਲਾ ਦੇ ਅਨਿਲ ਭਾਰਦਵਾਜ ਨੇ ਸਵਾਲ ਪੁੱਛਿਆ ਕਿ ਹਿਮਾਚਲ ਪ੍ਰਦੇਸ਼ ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ। ਸਵਾਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੀ ਰੋਕਥਾਮ ਲਈ ਹਰ ਸਰਕਾਰ ਨੂੰ ਆਪਣੇ-ਆਪਣੇ ਪੱਧਰ 'ਤੇ ਕਦਮ ਉਠਾਉਣੇ ਪੈਂਦੇ ਹਨ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਨੇ ਤਾਂ ਕਹਿ ਦਿੱਤਾ ਹੈ ਕਿ ਸਾਡੇ ਵਲੋਂ  ਕੋਈ ਰੁਕਾਵਟ ਨਹੀਂ ਹੈ, ਸੂਬਾ ਸਰਕਾਰ ਆਪਣੇ ਪੱਧਰ ''ਤੇ ਕੰਮ ਕਰੇ, ਪਰੰਤੂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਾਇਦ ਸਮਝ ਰਹੇ ਹਨ ਕਿ ਉਨ•ਾਂ ਦੇ ਰਾਜ ਵਿੱਚ ਕੋਵਿਡ-19 ਦਾ ਫੈਲਾਅ ਵੱੱਧ ਰਿਹਾ ਹੈ, ਜਿਸ ਦੇ ਚੱਲਦਿਆਂ ਉਨਾਂ ਨੇ  ਟਰਾਂਸਪੋਰਟ ਅਤੇ ਹਿਮਾਚਲ ਆਉਣ 'ਤੇ ਰੁਕਾਵਟ ਕੀਤੀ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਉਹ ਦੂਸਰੇ ਰਾਜ ਦੇ ਮਾਮਲੇ ਵਿੱਚ ਕੁਝ ਨਹੀਂ ਕਹਿ ਸਕਦੇ। ਉਨ••ਾਂ ਕਿਹਾ ਕਿ  ਉਹ ਵੀ ਪੰਜਾਬ ਵਿੱਚ ਕੁਝ ਸਖਤ ਕਦਮ ਉਠਾ ਚੁੱਕੇ ਹਨ ਅਤੇ ਕੁਝ ਹੋਰ ਕਦਮ ਉਠਾਉਣ ਵਾਲੇ ਹਨ, ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਕੋਵਿਡ-19 ਦੇ ਫੈਲਾਅ 'ਤੇ ਕਾਬੂ ਪਾਉਣ ਲਈ ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਵਾਰ-ਵਾਰ ਹੱਥ ਧੋਣ ਵਰਗੀਆਂ ਸਾਵਧਾਨੀਆਂ ਅਪਨਾ ਕੇ  'ਮਿਸ਼ਨ ਫਤਿਹ' ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।

Post a Comment

0 Comments