ਸਿਲਵਰ ਓਕ ਸਕੂਲ ਟਾਂਡਾ ਦੇ ਵਿਦਿਆਰਥੀਆਂ ਨੇ ਦਸਵੀ ਦੇ ਨਤੀਜੇ ਵਿੱਚ ਮਾਰੀਆ ਮੱਲਾ

ਟਾਂਡਾ ਉੜਮੁੜ, 15   ਜੁਲਾਈ ( ਪੁੰਜ ) : ਸੀ. ਬੀ .ਐੱਸ. ਈ. ਬੋਰਡ ਵੱਲੋਂ ਐਲਾਨੇ ਗਏ ਨਤੀਜੇ ਵਿੱਚ ਇਲਾਕੇ ਦੀ ਸਿਰਮੌਰ ਸਿੱਖਿਆ ਸੰਸਥਾ ਸਿਲਵਰ ਓਕ  ਇੰਟਰਨੈਸ਼ਨਲ ਸਕੂਲ ਟਾਂਡਾ ਦੇ ਵਿਦਿਆਰਥੀਆਂ ਨੇ ਸੌ ਫ਼ੀਸਦੀ ਸਫਲਤਾ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪ੍ਰਿੰਸੀਪਲ  ਰਕੇਸ਼ ਸ਼ਰਮਾ ਅਤੇ ਪ੍ਰਸ਼ਾਸਕਾ ਮਨੀਸ਼ਾ ਸੰਗਰ ਨੇ ਅੱਜ ਐਲਾਨੇ ਗਏ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ  ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਤਰਨਪ੍ਰੀਤ ਸਿੰਘ ਨੇ 96 ਫੀਸਦੀ ਅੰਕ ਹਾਸਲ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਦ ਕਿ ਸਰਬਜੀਤ ਕੌਰ ਨੇ  92  ਫੀਸਦੀ ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਪ੍ਰਤਿਭਾ ਨੇ 88 .2, ਜਸਨੀਤ ਕੌਰ ਨੇ 88 .1,  ਪ੍ਰਨੀਤ ਕੌਰ ਨੇ 85 .4, ਅਮਨਪ੍ਰੀਤ ਨੇ 85 .2,  ਜਸਨੀਤ ਨੇ 83,  ਹਰਲੀਨ ਨੇ 84 ,  ਸਿਮਰਨਜੀਤ ਨੇ 82 , ਰੁਪਿੰਦਰ ਕੌਰ ਨੇ 80 .4 ਅਤੇ ਹਰਪ੍ਰੀਤ ਸਿੰਘ ਨੇ  80 ਫ਼ੀਸਦੀ  ਅੰਕ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ |
ਇਸ ਮੌਕੇ ਐਡਵੋਕੇਟ ਗੁਰਪ੍ਰੀਤ ਸਿੰਘ, ਮੈਨੇਜਰ ਕਰਨਜੀਤ ਸਿੰਘ ਨੇ ਹੋਣਹਾਰ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ | ਇਸ ਮੌਕੇ ਤਰਨਜੀਤ ਕੌਰ, ਤਰਨ ਸੈਣੀ ,ਬਿਕਰਮਜੀਤ ਸਿੰਘ, ਗਜਿੰਦਰ ਸਿੰਘ ,ਰਾਜਵਿੰਦਰ ਕੌਰ ,ਸੰਜੀਵ ਸ਼ਰਮਾ, ਰਾਜਵੀਰ ਕੌਰ ,ਅਮਰਜੀਤ ਕੌਰ ਅਤੇ ਕੁਲਵਿੰਦਰ ਕੌਰ ਆਦਿ ਮੌਜੂਦ ਸਨ |

Post a Comment

0 Comments