ਟਾਂਡਾ ਉੜਮੁੜ - ਟਾਂਡਾ ਪੁਲਸ ਦੀ
ਟੀਮ ਨੇ ਪਿੰਡ ਮੂਨਕਾਂ ਫਾਟਕ ਨਜ਼ਦੀਕ ਹਾਈਵੇ ਤੇ ਇਕ ਵਿਅਕਤੀ ਨੂੰ ਚੋਰੀਸ਼ੁਦਾ ਮੋਟਰਸਾਈਕਲ
ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ l ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ
ਸਿੰਘ ਨੇ ਦੱਸਿਆ ਕਿ ਥਾਣੇਦਾਰ ਜੀਵਨ ਲਾਲ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ
ਪਛਾਣ ਸੋਨੀ ਪੁੱਤਰ ਹਰਬੰਸ ਲਾਲ ਨਿਵਾਸੀ ਸਨੌਰਾ (ਭੋਗਪੁਰ) ਜਲੰਧਰ ਦੇ ਰੂਪ ਵਿਚ ਹੋਈ ਹੈ l
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਦੀ ਟੀਮ ਜਦੋਂ ਹਾਈਵੇ ਤੇ ਪਿੰਡ ਮੂਨਕਾਂ ਫਾਟਕ ਨਜ਼ਦੀਕ
ਗਸ਼ਤ ਕਰ ਰਹੀ ਸੀ ਤਾਂ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਉਕਤ ਮੁਲਜ਼ਮ ਦਸੂਹਾ ਤੋਂ
ਟਾਂਡਾ ਵੱਲ ਚੋਰੀ ਕੀਤਾ ਮੋਟਰਸਾਈਕਲ ਵੇਚਣ ਆ ਰਿਹਾ ਹੈ l ਸੂਚਨਾ ਦੇ ਆਧਾਰ ਤੇ ਪੁਲਸ
ਦੀ ਟੀਮ ਨੇ ਉਸ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕਰਕੇ ਉਸ ਦੇ ਖਿਲਾਫ ਚੋਰੀ ਦਾ
ਮਾਮਲਾ ਦਰਜ ਕੀਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਉਨ੍ਹਾਂ ਦੱਸਿਆ ਕਿ
ਕਾਬੂ ਕੀਤੇ ਮੁਲਜ਼ਮ ਕੋਲੋਂ ਪੁਛਗਿਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ l

0 Comments