ਅਮਿਤ ਤਲਵਾੜ ਲਾਡੀ ਬਣੇ ਮੰਡਲ ਪ੍ਰਧਾਨ ਭਾਜਪਾ ਟਾਂਡਾ

ਟਾਂਡਾ ਉੜਮੁੜ 10  ਜੁਲਾਈ(ਨਵਦੀਪ ਸਿੰਘ )ਬੀ.ਜੇ.ਪੀ ਵਰਕਰਾਂ ਦੀ ਅਹਿਮ ਬੈਠਕ ਟਾਂਡਾ ਵਿਖੇ ਬੌਬੀ ਰਾਜਪੁਰ ਅਤੇ ਪ੍ਰਿੰਸ ਜੌਲੀ ਦੀ ਅਗਵਾਈ ਹੇਠ ਹੋਈ।ਇਸ ਮੌਕੇ ਬੀ.ਜੇ.ਪੀ ਐਸ.ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਜਾਜਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਮੀਟਿੰਗ ਦੌਰਾਨ ਹਾਜ਼ਰ ਸਮੂਹ ਮੈਂਬਰਾਂ ਨੇ ਨਵ ਨਿਯੁਕਤ ਮੰਡਲ ਪ੍ਰਧਾਨ ਟਾਂਡਾ ਅਮਿਤ ਲਾਡੀ ਤਲਵਾੜ ਨੂੰ ਸਨਮਾਨਿਤ ਕੀਤਾ ਅਤੇ  ਵਧਾਈ ਦਿੱਤੀ ਇਸ ਮੌਕੇ ਨਾਜ਼ੁਕ ਮੰਡਲ ਪ੍ਰਧਾਨ ਅਮਿਤ ਤਲਵਾਰ ਨੇ ਪਾਰਟੀ ਹਾਈ ਕਮਾਨ ਨੂੰ ਭਰੋਸਾ ਦਿਵਾਇਆ ਕਿ ਉਹ ਆਪ ਆਪਣੇ ਅਹੁਦੇ ਨਾਲ ਸਬੰਧਤ ਸਾਰੀ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਉਨ੍ਹਾਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਇਸ ਮੌਕੇ ਸੁਰਿੰਦਰ ਜਾਜਾ ਨੇ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ  ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਵਰਕਰਾਂ ਨੂੰ ਅਪੀਲ  ਕੀਤੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਅਤੇ ਪ੍ਰਧਾਨ ਬੀ.ਜੇ.ਪੀ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਪਾਰਟੀ ਹੋਰ ਮਜ਼ਬੂਤ ਹੋਵੇਗੀ ਇਸ ਮੌਕੇ ਸੁਨੀਲ ਜਾਜਾ,ਪ੍ਰੇਮ ਪਡਵਾਲ,ਕੁਲਦੀਪ ਸਿੰਘ,ਪਵਨ ਪੁਰੀ, ਚਰਨਜੀਤ ਹਰਸੀ ਪਿੰਡ,ਬਲਜੀਤ ਸਿੰਘ,ਸਨਵੀਰ ਸਿੰਘ,ਸੁਖਵਿੰਦਰ ਸਿੰਘ,ਸਰਬਜੀਤ ਸਿੰਘ,ਜਸਵੰਤ ਸਿੰਘ ਢਡਿਆਲਾ,ਰਣਜੀਤ ਸਿੰਘ,ਮਿੰਟੂ ਦਾਰਾਪੁਰ, ਬਲਜੀਤ ਸਿੰਘ,ਡੱਡੀਆਂ ਆਦਿ ਹਾਜ਼ਰ ਸਨ
advt

Post a Comment

0 Comments