ਟਾਂਡਾ ਉੜਮੁੜ, 23 ਜੁਲਾਈ (ਨਵਦੀਪ ਸਿੰਘ )- ਐੱਸ.ਡੀ.ਐੱਮ. ਦਸੂਹਾ ਰਣਦੀਪ ਸਿੰਘ ਹੀਰ ਨੇ ਅੱਜ ਬਰਸਾਤ ਦੇ ਦਿਨਾਂ ਵਿੱਚ ਸੰਭਾਵਿਤ ਹੜਾ ਦੇ ਖਤਰੇ ਬਚਾਅ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈਕੇ ਅੱਜ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਫਲੱਡ ਰਿਲੀਫ ਸੈਂਟਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜਾ ਲਿਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਵਿੱਚ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਪ੍ਰਬੰਧਾਂ ਨੂੰ ਲੈਕੇ ਐੱਸ.ਡੀ.ਐੱਮ. ਹੀਰ ਨੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀਆਂ ਜਿੰਮੇਵਾਰੀਆ ਬਾਰੇ ਦੱਸਿਆ | ਜਿਸ ਤੋਂ ਬਾਅਦ ਐੱਸ.ਡੀ.ਐੱਮ . ਹੀਰ ਨੇ ਬਿਆਸ ਦਰਿਆ ਦੇ ਨੇੜਲੇ ਪਿੰਡਾਂ ਰੜਾ, ਭੂਲਪੁਰ ਅਤੇ ਮਿਆਣੀ ਪਿੰਡਾਂ ਵਿੱਚ ਬਣਾਏ ਫਲੱਡ ਰਿਲੀਫ ਸੈਂਟਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜਾ ਲਿਆ | ਇਸ ਮੌਕੇ ਐੱਸ.ਡੀ.ਐੱਮ. ਹੀਰ ਨੇ ਦੱਸਿਆ ਕਿ ਹੜ ਸਥਿਤੀ ਵਿੱਚ ਪ੍ਰਸ਼ਾਸ਼ਨ ਵੱਲੋ ਸੁਰੱਖਿਆ ਪ੍ਰਬੰਧਾਂ ਨੂੰ ਲੈਕੇ ਪਲੈਨ ਬਣਾਕੇ ਇਲਾਕੇ ਨੂੰ ਵੱਖ ਵੱਖ ਜੋਨਾਂ ਵਿੱਚ ਵੰਡ ਕੇ ਵੱਖ ਵੱਖ ਮਹਿਕਮਿਆਂ ਦੀਆਂ ਜਿੰਮੇਵਾਰੀਆ ਲਾਈਆਂ ਗਈਆਂ ਹਨ | ਇਸ ਦੌਰਾਨ ਨਾਇਬ ਤਹਿਸੀਲਦਾਰ ਓਂਕਾਰ ਸਿੰਘ, ਈ.ਓ. ਕਮਲਜਿੰਦਰ ਸਿੰਘ, ਐੱਸ.ਐੱਮ.ਓ .ਮਹੇਸ਼ ਕੁਮਾਰ ਪ੍ਰਭਾਕਰ, ਥਾਣਾ ਮੁਖੀ ਹਰਗੁਰਦੇਵ ਸਿੰਘ, ਐੱਸ.ਡੀ.ਓ. ਦਵਿੰਦਰ ਪਾਲ, ਦਲਜੀਤ ਸਿੰਘ, ਖੇਤੀ ਵਿਕਾਸ ਅਫਸਰ ਹਰਪ੍ਰੀਤ ਸਿੰਘ ਅਤੇ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀ ਮੌਜੂਦ ਸਨ |


0 Comments