ਡਿਪਟੀ ਡਾਇਰੈਕਟਰ ਕਾਜਲ ਕੀਤਾ ਇਲੈਕਟ੍ਰਿਕ ਵਾਟਰ ਕੂਲਰ ਮਸ਼ੀਨ ਅਤੇ ਆਰ ਓ ਸਿਸਟਮ ਦਾ ਉਦਘਾਟਨ

ਟਾਂਡਾ ਉੜਮੁੜ, 9 ਜੁਲਾਈ (ਨਵਦੀਪ ਸਿੰਘ ) -  ਦਸ਼ਮੇਸ਼ ਨਗਰ ਵਾਸੀਆਂ ਨੇ ਸਿਟੀਜ਼ਨ ਵੈਲਫੇਅਰ ਸੁਸਾਇਟੀ ਟਾਂਡਾ ਦੇ ਸਹਿਯੋਗ  ਨਾਲ  ਖੱਖ ਰੋਡ ਤੇ ਰਾਹਗੀਰਾਂ  ਲਈ ਪੀਣ ਵਾਲੇ ਠੰਡੇ ਜਲ ਦੀ ਸੇਵਾ ਸ਼ੁਰੂ ਕਰਦੇ ਹੋਏ ਇਲੈਕਟ੍ਰਿਕ ਵਾਟਰ ਕੂਲਰ ਮਸ਼ੀਨ ਅਤੇ ਆਰ ਓ ਸਿਸਟਮ ਲਾਇਆ ਹੈ | ਜਿਸ ਨੂੰ ਇਕ ਸਮਾਗਮ ਦੌਰਾਨ ਡਿਪਟੀ ਡਾਇਰੈਕਟਰ   ਡਾ ਕੇਵਲ ਸਿੰਘ ਨੇ ਲੋਕ ਅਰਪਣ ਕੀਤਾ | ਸੋਸਾਇਟੀ ਵੱਲੋ ਹੋਰ ਜਨਤਕ ਸਥਾਨਾਂ ਤੇ ਵੀ ਇਹ ਸਹੂਲਤ ਦੇਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ | ਇਸ ਮੌਕੇ ਡਾ. ਕਾਜਲ ਨੇ ਸਮਾਜ ਸੇਵੀ ਸੰਸਥਾ ਦੇ ਇਸ ਉੱਦਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਸਮਾਜਕ ਵਿਕਾਸ ਦੇ ਕੰਮਾਂ ਵਿੱਚ ਸਮਾਜ ਸੇਵੀ ਸੰਗਠਨਾਂ ਦਾ ਅਹਿਮ ਰੋਲ ਹੈ | ਸਾਨੂੰਮਾਨਵ ਸੇਵਾ ਅਤੇ ਪਰਉਪਕਾਰ ਦੇ ਕੰਮਾਂ ਵਿੱਚ ਵਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ | ਇਸ ਮੌਕੇ ਗੁਰਮਿੰਦਰ ਸਿੰਘ, ਹਰਬੰਸ ਸਿੰਘ,ਕੌਂਸਲਰ ਜਗਜੀਵਨ ਜੱਗੀ, ਡਾ. ਸ਼ਿਵ ਚੰਦ, ਅਜੀਤ ਸਿੰਘ ਗੁਰਾਇਆ, ਤਰਸੇਮ ਲਾਲ, ਅਵਤਾਰ ਸਿੰਘ ਤਾਰੀ, ਜੋਗਿੰਦਰ ਸਿੰਘ ਫੌਜੀ, ਚਿੰਤਾ ਸਿੰਘ ਫੌਜੀ, ਸੁਰਿੰਦਰ ਪਾਲ ਸ਼ਿੰਦਾ, ਪ੍ਰੇਮ ਸਾਗਰ, ਰਵਿੰਦਰ ਸਿੰਘ ਰਵੀ, ਸ਼ਾਦੀ ਲਾਲ, ਅਰਜਨ ਸਿੰਘ ਅਤੇ ਅਵਤਾਰ ਸਿੰਘ ਆਦਿ ਮੌਜੂਦ ਸਨ |
advt

Post a Comment

0 Comments