ਟਾਂਡਾ ਉੜਮੁੜ,4 ਜੁਲਾਈ (ਪੁੰਜ ) - ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਲਈ ਗਈ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਦੀ ਪ੍ਰੀਖਿਆ ਨੂੰ ਪਾਸ ਕਰਕੇ ਸਰਕਾਰੀ ਮਿਡਲ ਸਕੂਲ ਓਹੜਪੁਰ ਦੇ ਹੋਣਹਾਰ ਵਿਦਿਆਰਥੀ ਈਮਾਨਰਾਜ ਸਿੰਘ ਨੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ | ਈਮਾਨਰਾਜ ਦੀ ਇਸ ਪ੍ਰਾਪਤੀ ਬਾਰੇ ਜਾਣਕਾਰੀ ਦਿੰਦੇ ਸਕੂਲ ਮੁਖੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਅੱਠਵੀ ਜਮਾਤ ਦੇ ਇਸ ਹੋਣਹਾਰ ਵਿਦਿਆਰਥੀ ਨੇ ਕੌਮੀ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ | ਉਨ੍ਹਾਂ ਕਿਹਾ ਇਸ ਪ੍ਰਾਪਤੀ ਪਿੱਛੇ ਇਮਾਨਰਾਜ ਦੀ ਸਖਤ ਮੇਹਨਤ ਦੇ ਨਾਲ ਨਾਲ ਸਕੂਲ ਸਟਾਫ ਵੱਲੋ ਦਿੱਤਾ ਮਾਰਗਦਰਸ਼ਨ ਵੀ ਹੈ |


0 Comments