ਟਾਂਡਾ ਉੜਮੁੜ, 9 ਸਤੰਬਰ (ਨਵਦੀਪ ਸਿੰਘ ) - ਟਾਂਡਾ ਪੁਲਿਸ ਦੀ ਟੀਮ ਨੇ ਮਿਆਣੀ ਮੋੜ ਪੁਲ ਪੁਖਤਾ ਨਜ਼ਦੀਕ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਪਤੀ ਪਤਨੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ | ਐੱਸ.ਐੱਚ.ਓ. ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਥਾਣੇਦਾਰ ਰਾਜਪਾਲ ਸਿੰਘ, ਜੀਵਨ ਲਾਲ, ਅਮਨਦੀਪ ਕੌਰ ਅਤੇ ਮਲਕੀਤ ਸਿੰਘ ਦੀ ਟੀਮ ਵੱਲੋ ਕਾਬੂ ਕੀਤੇ ਗਏ ਮੁਲਜਮਾਂ ਦੀ ਪਛਾਣ ਸੁਖਵਿੰਦਰ ਲਾਲ ਪੁੱਤਰ ਸੋਹਣ ਲਾਲ ਵਾਸੀ ਕਾਲੂਵਾਲ ਕੋਟਲਾ ਅਤੇ ਉਸਦੀ ਪਤਨੀ ਗੁਰਮੀਤ ਕੌਰ ਦੇ ਰੂਪ ਵਿੱਚ ਹੋਈ ਹੈ |
ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਦੀ ਟੀਮ ਜਦੋ ਉਕਤ ਸਥਾਨ ਤੇ ਗਸ਼ਤ ਕਰ ਰਹੀ ਸੀ ਤਾਂ ਕਿਸੇ ਮੁਖਬਰ ਨੇ ਪੁਲਿਸ ਟੀਮ ਨੂੰ ਸੂਚਨਾ ਦਿੱਤੀ ਕਿ ਉਕਤ ਮੁਲਜ਼ਮ ਬਾਹਰੀ ਕਿਧਰੋਂ ਨਾਜਾਇਜ਼ ਸ਼ਰਾਬ ਲਿਆਕੇ ਮਿਆਣੀ ਟਾਂਡਾ ਇਲਾਕੇ ਵਿੱਚ ਗ੍ਰਾਹਕਾਂ ਨੂੰ ਵੇਚਦੇ ਹਨ ਅਤੇ ਅੱਜ ਵੀ ਮਿਆਣੀ ਰੋਡ ਵੱਲੋ ਟਾਂਡਾ ਵੱਲ ਸ਼ਰਾਬ ਵੇਚਣ ਆ ਰਹੇ ਹਨ |
ਸੂਚਨਾ ਦੇ ਅਧਾਰ ਤੇ ਟਾਂਡਾ ਪੁਲਿਸ ਨੇ ਦੋਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ 60 ਬੋਤਲਾਂ ਬਰਾਮਦ ਕੀਤੀਆਂ | ਪੁਲਿਸ ਨੇ ਮੁਲਜਮਾਂ ਦੇ ਖਿਲਾਫ ਆਬਕਾਰੀ ਐਕਟ ਦੇ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |



0 Comments