ਪਿੰਡ ਜਲਾਲਪੁਰ ਅਤੇ ਬੈਂਸ ਅਵਾਨ ਵਿੱਚ ਕੋਰੋਨਾ ਪਾਜ਼ੇਟਿਵ ਨਿਕਲੇ ਦੋ ਬਜ਼ੁਰਗਾਂ ਦੀ ਹੋਈ ਮੌਤ

ਟਾਂਡਾ ਉੜਮੁੜ (ਨਵਦੀਪ  ਸਿੰਘ)  ਪਿੰਡ ਜਲਾਲਪੁਰ ਅਤੇ ਬੈਂਸ ਅਵਾਨ ਦੇ ਕੋਰੋਨਾ ਪਾਜ਼ੇਟਿਵ ਬਜ਼ੁਰਗ ਵਿਅਕਤੀਆਂ ਦੀ ਮੌਤ ਹੋਈ ਹੈ | ਦੋਨੋ ਜਲੰਧਰ ਦੇ ਹਸਪਤਾਲਾਂ ਵਿੱਚ ਬਿਮਾਰੀ ਦੇ ਚਲਦੇ ਜੇਰੇ ਇਲਾਜ ਸਨ ਅਤੇ ਦੋਨਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਨਿਕਲਿਆ ਸੀ | ਅੱਜ ਮੌਤ ਤੋਂ ਬਾਅਦ ਸਰਕਾਰੀ ਹਸਪਤਾਲ ਦੀਆਂ ਟੀਮਾਂ ਨੇ ਦੋਨਾਂ ਮ੍ਰਿਤਕਾ ਦਾ ਸਰਕਾਰੀ ਹਦਾਇਤਾਂ ਅਨੁਸਾਰ ਅੰਤਿਮ ਸੰਸਕਾਰ ਕਰਵਾਇਆ ਹੈ | ਉਧਰ  ਸਰਕਾਰੀ ਹਸਪਤਾਲ ਦੀਆਂ ਟੀਮਾਂ ਵੱਲੋ ਸੀ.ਐੱਚ.ਸੀ. ਟਾਂਡਾ, ਦਰੀਆਂ ਅਤੇ ਖੋਖਰ ਮੰਡੀ  ਵਿੱਚ ਕੋਰੋਨਾ ਟੈਸਟਾਂ ਲਈ 62  ਸੈਂਪਲ ਲਏ ਗਏ |   ਕੋਵਿਡ ਇੰਚਾਰਜ ਡਾ. ਕੇ.ਆਰ. ਬਾਲੀ ਨੇ ਦੱਸਿਆ ਕਿ   26 ਸਤੰਬਰ ਦੇ ਟੈਸਟਾਂ ਵਿੱਚੋਂ ਵਾਰਡ 11 ਉੜਮੁੜ ਵਾਸੀ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ | 

 

Post a Comment

0 Comments