SILVER OAK SCHOOL ਦੀ ਸਪੋਰਟਸ ਮੀਟ ’ਚ ਗ੍ਰੀਨ ਹਾਊਸ ਦੀ ਟੀਮ ਨੇ ਜਿੱਤੀ ਓਵਰ ਆਲ ਟਰਾਫੀ

ਖੇਡਾਂ ਨੂੰ ਜੀਵਨ ਦਾ ਅੰਗ ਬਣਾਉਣ ਵਿਦਿਆਰਥੀ : ਚੇਅਰਮੈਨ ਤਰਲੋਚਨ ਸਿੰਘ

ਟਾਂਡਾ ਉੜਮੁੜ, 24 ਦਸੰਬਰ (ਵਰਿੰਦਰ ਸ਼ਰਮਾ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਹਿਬਾਜ਼ਪੁਰ ਟਾਂਡਾ ਵਿਖੇ ਤਿੰਨ ਰੋਜ਼ਾ ਸਾਲਾਨਾ ਸਪੋਰਟਸ ਮੀਟ ਸਫਲਤਾ ਪੂਰਵਕ ਸੰਪੰਨ ਹੋ ਗਈ। ਜਿਸ ਵਿਚ ਗ੍ਰੀਨ ਹਾਊਸ ਦੀ ਟੀਮ ਜੇਤੂ ਰਹੀ | ਪ੍ਰਿੰਸੀਪਲ ਮਨੀਸ਼ਾ ਸੰਗਰ ਅਤੇ ਮੈਨੇਜਰ ਕਰਨਜੀਤ ਸੈਣੀ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਵਾਏ ਗਈ ਇਸ ਸਪੋਰਟਸ ਮੀਟ ਦੇ ਆਖਰੀ ਦਿਨ ਖੇਡ ਇੰਚਾਰਜ ਸੰਜੀਵ ਸ਼ਰਮਾ, ਜਗਬੰਧਨ, ਸੁਰੇਸ਼ ਕੁਮਾਰ, ਅਮਰਜੀਤ ਕੌਰ, ਰਾਜਵਿੰਦਰ ਅਤੇ ਬਿਕਰਮਜੀਤ ਸਿੰਘ ਦੀ ਦੇਖ-ਰੇਖ ਹੇਠ ਸੀਨੀਅਰ ਵਰਗ ਦੇ ਵਿਦਿਆਰਥੀਆਂ ਦੇ ਮੁਕਾਬਲੇ ਹੋਏ |


 ਮੁਕਾਬਲਿਆਂ ਦੇ ਨਤੀਜੇ

400 ਮੀਟਰ ਦੌੜ ਦਸਵੀਂ ਤੋਂ ਬਾਰ੍ਹਵੀਂ ਕਲਾਸ ਵਰਗ ਵਿਚ ਰੈੱਡ ਹਾਊਸ ਦੀ ਮਹਿਕਪ੍ਰੀਤ ਕੌਰ ਜੇਤੂ ਰਹੀ | ਅਨੁਪ੍ਰੀਤ ਕੌਰ ਦੂਜੇ ਅਤੇ ਕਮਲਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ । ਲੜਕਿਆਂ ਦੇ ਵਰਗ ਵਿਚ ਗ੍ਰੀਨ ਹਾਊਸ ਦਾ ਅਰਸ਼ਪ੍ਰੀਤ ਸਿੰਘ ਪਹਿਲੇ, ਪ੍ਰਨੀਤ ਸਿੰਘ ਦੂਜੇ ਅਤੇ ਗੁਰਸਾਗਰ ਸਿੰਘ ਤੀਜੇ ਸਥਾਨ ’ਤੇ ਰਹੇ |

ਛੇਵੀਂ ਤੋਂ ਸੱਤਵੀਂ ਰੈੱਡ ਹਾਊਸ ਦੀ ਗੁਰਲੀਨ ਕੌਰ ਅਤੇ ਬਲੂ ਹਾਊਸ ਦੀ ਮਨਰੀਤ ਪਹਿਲੇ, ਕਲਪਨਾ ਦੂਜੇ ਅਤੇ ਸੁਰਿੰਦਰ ਕੌਰ ਤੀਜੇ ਸਥਾਨ ’ਤੇ ਰਹੀ । ਲੜਕਿਆਂ ਦੇ ਵਰਗ ਵਿਚ ਗ੍ਰੀਨ ਹਾਊਸ ਦਾ ਸੁਖਮਨ ਪ੍ਰੀਤ ਕੌਰ ਪਹਿਲੇ, ਸ਼ਬਦਪ੍ਰੀਤ ਸਿੰਘ ਦੂਜੇ ਅਤੇ ਰਾਜਦੀਪ ਸਿੰਘ ਤੀਜੇ ਸਥਾਨ ’ਤੇ ਰਿਹਾ |

ਜੈਵਲਿਨ ਥ੍ਰੋ ਵਿਚ ਜੈਸਮੀਨ ਕੌਰ, ਮਨਦੀਪ ਸਿੰਘ,ਪਰਮਪ੍ਰੀਤ ਕੌਰ,ਪ੍ਰਭਜੋਤ ਸਿੰਘ ਆਪਣੇ ਆਪਣੇ ਵਰਗ ਵਿਚ ਜੇਤੂ ਰਹੇ | 200 ਮੀਟਰ ਦੌੜ ਵਿਚ ਤਰਨਵੀਰ ਸਿੰਘ, ਗੁਰਨੂਰ ਸਿੰਘ,ਸੰਦੀਪ ਕੌਰ,ਜਸਵਿੰਦਰ ਸਿੰਘ ਜੇਤੂ ਰਹੇ | 100 ਮੀਟਰ ਦੌੜ ਵਿਚ ਲਕਸ਼ਦੀਪ ਸਿੰਘ ਅਤੇ ਹਰਕਮਲ ਸਿੰਘ, ਸ਼ਾਟਪੁੱਟ ਵਿਚ ਸਰਵਣ ਸਿੰਘ ਜੇਤੂ ਰਹੇ |

ਰੀਲੇਅ ਦੌੜ ਅੱਠਵੀ ਤੋਂ ਨੌਵੀਂ ਕਲਾਸ ਵਰਗ ਲੜਕਿਆਂ ਵਿਚ ਗ੍ਰੀਨ ਹਾਊਸ ਦੀ ਟੀਮ ਅਤੇ ਲੜਕੀਆਂ ਵਿਚ ਵੀ ਗ੍ਰੀਨ ਹਾਊਸ ਦੀ ਟੀਮ ਜੇਤੂ ਰਹੀ | ਛੇਵੀਂ ਤੋਂ ਸੱਤਵੀ ਕਲਾਸ ਵਰਗ ਵਿਚ ਲੜਕੇ ਅਤੇ ਲੜਕੀਆਂ ਦੇ ਵਰਗ ਵਿਚ ਬਲਿਊ ਹਾਊਸ ਦੀ ਟੀਮ ਜੇਤੂ ਰਹੀ |

ਮੀਟ ਵਿਚ ਗ੍ਰੀਨ ਹਾਊਸ ਦੀ ਟੀਮ ਨੇ ਕੈਪਟਨ ਪ੍ਰਭਦੀਪ ਸਿੰਘ, ਇੰਚਾਰਜ ਟੀਚਰ ਹਰਮਿੰਦਰ ਕੌਰ, ਬਲਜਿੰਦਰ ਕੌਰ, ਰਮਨਪ੍ਰੀਤ ਕੌਰ, ਸੁਮਨ ਚੋਪੜਾ, ਮਨਪ੍ਰੀਤ ਕੌਰ ਅਤੇ ਆਸ਼ਾ ਦੀ ਅਗਵਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਟਰਾਫੀ ਜਿੱਤੀ | ਬਲਿਊ ਹਾਊਸ ਦੂਜੇ ਅਤੇ ਰੈੱਡ ਹਾਊਸ ਦੀ ਟੀਮ ਤੀਜੇ ਸਥਾਨ ’ਤੇ ਰਹੀ | ਜੇਤੂ ਖਿਡਾਰੀਆਂ ਨੂੰ ਇਨਾਮ ਭੇਟ ਕਰਦੇ ਹੋਏ ਚੇਅਰਮੈਨ ਤਰਲੋਚਨ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਨੂੰ ਆਪਣੇ ਜੀਵਨ ਦਾ ਅੰਗ ਬਣਾਉਣ ਦੀ ਪ੍ਰੇਰਨਾ ਦਿੱਤੀ |

ਇਸ ਮੌਕੇ ਗਜਿੰਦਰ ਪਾਲ ਸਿੰਘ, ਰਾਜਵਿੰਦਰ ਕੌਰ, ਤਰਨ ਸੈਣੀ, ਪਰਮਜੀਤ ਕੌਰ, ਸੁਮਨ, ਗੁਰਪ੍ਰੀਤ, ਰਾਜਵੀਰ ਕੌਰ, ਵਰਿੰਦਰ ਸਿੰਘ, ਸੁਮੀਤ, ਬਲਜੀਤ ਕੌਰ, ਕੰਚਨ, ਵਿਸ਼ਾਲੀ ਆਦਿ ਹਾਜ਼ਰ ਸਨ |


Post a Comment

0 Comments