ਅੱਡਾ ਸਰਾਂ,21ਸਤੰਬਰ (ਹਰਜਿੰਦਰ ਸਿੰਘ ਮਸੀਤੀ) -ਪਿੰਡ ਮਸੀਤ ਪਲ ਕੋਟ ਵਿਖੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਰਪੰਚ ਪਰਮਿੰਦਰ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆIਸ੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਭਾਈ ਸੁਖਜਿੰਦਰ ਸਿੰਘ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਵੈਰਾਗਮਈ ਕੀਰਤਨ ਸਰਵਣ ਕਰਵਾਇਆIਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ, ਅਰਵਿੰਦਰ ਸਿੰਘ ਰਸੂਲਪੁਰ ,ਮਨਜੀਤ ਸਿੰਘ ਦਸੂਹਾ, ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਡਾ ਦਲਜੀਤ ਸਿੰਘ ਸਾਬਕਾ ਡਾਇਰੈਕਟਰ ਦੂਰਦਰਸ਼ਨ ਕੇਂਦਰ ਜਲੰਧਰ, ਸੁਖਵਿੰਦਰ ਸਿੰਘ ਮੂਨਕ ,ਪ੍ਰੋਫੈਸਰ ਕੇਵਲ ਕਲੋਟੀ ,ਦਵਿੰਦਰ ਸਿੰਘ ਗੰਗਾਨਗਰ ,ਮਾਸਟਰ ਚੈਂਚਲ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਸਰਪੰਚ ਪਰਮਿੰਦਰ ਸਿੰਘ ਦੀ ਬੇਵਕਤੀ ਮੌਤ ਨਾਲ ਪਿੰਡ ਹੀ ਨਹੀਂ ਬਲਕਿ ਇਲਾਕੇ ਤੇ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਉਨ੍ਹਾਂ ਵੱਲੋਂ ਸਰਪੰਚੀ ਦੇ ਕਾਰਜਕਾਲ ਵਿੱਚ ਕੀਤੇ ਵਿਕਾਸ ਦੇ ਕੰਮਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ ਇਸ ਮੌਕੇ ਆਪ ਆਗੂ ਜਸਵੀਰ ਸਿੰਘ ਰਾਜਾ ,ਮਾਸਟਰ ਲਛਮਣ ਸਿੰਘ ,ਦਰਸ਼ਨ ਸਿੰਘ ਖੁਣਖੁਣ ,ਹਰਦਿਆਲ ਸਿੰਘ ,ਮਨਜੀਤ ਸਿੰਘ ਜਲੰਧਰ, ਗੁਰਬਖਸ਼ ਸਿੰਘ ਧੀਰ ਫ਼ੀਲਡ, ਈਸ਼ਰ ਸਿੰਘ ਡੱਲਾ, ਮਾਸਟਰ ਤਰਲੋਚਨ ਸਿੰਘ, ਪ੍ਰਧਾਨ ਗੁਰਦੇਵ ਸਿੰਘ ,ਨੰਬਰਦਾਰ ਦਰਸ਼ਨ ਸਿੰਘ ,ਜੀਤ ਸਿੰਘ ,ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਮਸੀਤੀ, ਮਾ: ਜਗੀਰ ਸਿੰਘ,ਮਲਵਿੰਦਰ ਸਿੰਘ,
ਸੇਵਾ ਸਿੰਘ, ਜਸਪ੍ਰੀਤ ਵਿਰਦੀ ਹਰਬੰਸ ਸਿੰਘ, ਸਰਵਣ ਸਿੰਘ, ਪ੍ਰੇਮਪਾਲ ਸਿੰਘ ,ਸੁਖਨਿੰਦਰ ਸਿੰਘ ,ਐਡਵੋਕੇਟ ਹਰਜੋਤ ਕਮਲ ਸਿੰਘ, ਹੰਸ ਰਾਜ ,ਗੁਰਮੇਲ ਸਿੰਘ ,ਮਲਵਿੰਦਰ ਸਿੰਘ ਜਸਵੀਰ ਸਿੰਘ, ਰਾਜਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਨਗਰ ਨਿਵਾਸੀ ਮੌਜੂਦ ਸਨI

0 Comments