ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਪਿਤਾ ਪੁੱਤਰ ਖਿਲਾਫ ਮਾਮਲਾ ਦਰਜ

ਟਾਂਡਾ ਉੜਮੁੜ, 4 ਅਕਤੂਬਰ (ਨਵਦੀਪ ਸਿੰਘ ) - ਪਿੰਡ ਜਲਾਲਪੁਰ ਵਾਸੀ ਇੱਕ ਨੌਜਵਾਨ ਨੂੰ ਪੁਰਤਗਾਲ ਭੇਜਣ ਦਾ ਝਾਸਾ ਦੇ ਕੇ 12 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿਚ ਟਾਂਡਾ ਪੁਲਿਸ ਨੇ ਪਿੰਡ ਮਾੜੀ ਟਾਂਡਾ ਨਿਵਾਸੀ ਪਿਤਾ ਪੁੱਤਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ l ਪੁਲਿਸ ਨੇ ਇਹ ਮਾਮਲਾ ਲਖਵੀਰ ਲਾਲ ਪੁੱਤਰ ਮੁਨਸ਼ੀ ਲਾਲ ਨਿਵਾਸੀ ਜਲਾਲਪੁਰ ਦੇ ਬਿਆਨ ਦੇ ਆਧਾਰ ਤੇ ਲਵਪ੍ਰੀਤ ਅਤੇ ਉਸਦੇ ਪਿਤਾ ਸੁਰਜੀਤ ਡਾਕਟਰ ਨਿਵਾਸੀ ਮਾੜੀ ਟਾਂਡਾ (ਸ੍ਰੀ ਹਰਗੋਬਿੰਦਪੁਰ)  ਗੁਰਦਾਸਪੁਰ ਦੇ ਖਿਲਾਫ ਦਰਜ ਕੀਤਾ ਹੈ I ਆਪਣੇ ਬਿਆਨ ਵਿੱਚ ਲਖਵੀਰ ਲਾਲ ਨੇ ਦੱਸਿਆ ਕਿ ਉਕਤ ਮੁਲਜ਼ਮ ਉਸ ਦੇ ਪਿੰਡ ਡਾਕਟਰੀ ਦੀ ਅਤੇ ਟ੍ਰੈਵਲ ਏਜੰਟੀ ਦੀ ਦੁਕਾਨ ਕਰਦੇ ਹਨ l
 ਫਰਵਰੀ ਵੀ 2019  ਨੂੰ ਉਸ ਨੇ ਉਕਤ ਮੁਲਜ਼ਮਾਂ ਦੇ ਝਾਂਸੇ ਵਿੱਚ ਆ ਕੇ ਆਪਣੇ ਪੁੱਤਰ ਵਿਜੈ ਕੁਮਾਰ ਨੂੰ ਪੁਰਤਗਾਲ ਭੇਜਣ ਲਈ 12 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ ਅਤੇ ਅਪਰੈਲ ਮਹੀਨੇ ਵਿੱਚ 3 ਲੱਖ ਰੁਪਏ ਵੀ ਦਿੱਤੇ l 13 ਅਪ੍ਰੈਲ  ਨੂੰ ਉਸ ਦਾ ਪੁੱਤਰ ਦਿੱਲੀ ਚਲਾ ਗਿਆ l ਜਿੱਥੋਂ ਉਨ੍ਹਾਂ ਨੇ ਉਸਦੇ ਪੁੱਤਰ ਦੀ ਪੁਰਤਗਾਲ ਦੇ ਬਜਾਏ ਗ੍ਰੀਸ ਦੀ ਫਲਾਈਟ ਕਰਵਾ ਦਿੱਤੀ l  ਜਦੋਂ ਉਨ੍ਹਾਂ ਨੇ ਉਸ ਦੇ ਪੁੱਤਰ ਨੂੰ ਪੁਰਤਗਾਲ ਭੇਜਣ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਬਾਕੀ ਰਕਮ ਦਿਓ ਅਤੇ ਉਹ ਉਸ ਦੇ ਪੁੱਤਰ ਦਾ ਕਾਰਡ ਬਣਾ ਕੇ ਪੁਰਤਗਾਲ ਭੇਜ ਦੇਣਗੇ l ਬਾਕੀ ਰਕਮ ਲੈਣ ਦੇ ਬਾਵਜੂਦ ਉਸ ਦਾ ਪੁੱਤਰ ਗ੍ਰੀਸ ਫਸਿਆ ਰਿਹਾ lਆਪਣੇ ਨਾਲ ਹੋਈ  ਠੱਗੀ ਦੀ ਸ਼ਿਕਾਇਤ ਜ਼ਿਲ੍ਹਾ  ਪੁਲਿਸ ਮੁਖੀ ਨੂੰ ਦੇਣ ਤੋਂ ਬਾਅਦ ਡੀ.ਐੱਸ.ਪੀ.ਟਾਂਡਾ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਜਾਂਚ ਤੋਂ ਬਾਅਦ ਪੁਲਿਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

 

Post a Comment

0 Comments