ਸਿੱਖ ਜਥੇਬੰਦੀਆਂ ਨੇ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਸਬੰਧੀ ਐੱਸ.ਜੀ.ਪੀ.ਸੀ ਮੈਂਬਰ ਤਾਰਾ ਸਿੰਘ ਦੇ ਘਰ ਦਾ ਘਿਰਾਓ ਕੀਤਾ

 ਟਾਂਡਾ ਉੜਮੁੜ, 05 ਅਕਤੂਬਰ (ਨਵਦੀਪ ਸਿੰਘ )  ਸਿੱਖ ਜਥੇਬੰਦੀਆਂ ਵੱਲੋਂ ਅੱਜ ਮੈਂਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ 328 ਪਵਿੱਤਰ ਸਰੂਪਾਂ ਦੇ ਮਾਮਲੇ ਸਬੰਧੀ ਮੈਂਬਰ ਐੱਸ.ਜੀ.ਪੀ.ਸੀ ਜਥੇਦਾਰ ਤਾਰਾ ਸਿੰਘ ਸੱਲਾਂ ਦੇ ਘਰ ਦਾ ਘਿਰਾਓ ਕੀਤਾ ਗਿਆ। ਜਥੇਦਾਰ ਸੰਦੀਪ ਸਿੰਘ ਖ਼ਾਲਸਾ  ਜਰਨਲ ਸਕੱਤਰ ਪੰਜਾਬ(ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਅਤੇ ਸ. ਨੋਵਲਜੀਤ ਸਿੰਘ (ਆਵਾਜ਼ ਏ ਕੌਮ) ਦੀ ਅਗਵਾਈ ਵਿੱਚ ਕੀਤੇ ਗਏ ਇਸ ਘਿਰਾਓ ਸ਼੍ਰੋਮਣੀ ਕਮੇਟੀ ਵੱਲੋਂ ਗਾਇਬ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਤੇ ਸਖਤ ਇਤਰਾਜ਼ ਪ੍ਰਗਟ ਕੀਤਾ।
ਇਸ ਮੌਕੇ ਇਕੱਤਰ ਹੋਏ ਮੈਂਬਰਾਂ ਨੂੰ ਸੰਬੋਧਨ ਸੰਬੋਧਨ ਕਰਦਿਆਂ  ਸੰਦੀਪ ਸਿੰਘ ਖ਼ਾਲਸਾ ਨੇ ਆਖਿਆ ਕਿ ਜੇਕਰ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਜਾਣਕਾਰੀ ਨਹੀਂ ਤਾਂ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਕੇ ਸਿੱਖ ਸੰਗਤ ਵਿੱਚ ਆ ਕੇ ਬੈਠਣ ਅਤੇ ਸ਼੍ਰੋਮਣੀ ਕਮੇਟੀ ਤੋਂ ਗਾਇਬ ਕੀਤੇ ਸਰੂਪਾਂ ਦਾ ਹਿਸਾਬ ਮੰਗਣ। ਇਸ ਮੌਕੇ ਸਸ਼੍ਰੋਮਣੀ ਭਗਤ ਧੰਨਾ ਜੀ ਮਿਸਲ ਦੇ ਮੁੱਖ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ,ਦਸ਼ਮੇਸ਼ ਤਰਨਾ ਦਲ ਤੋਂ ਬਾਬਾ ਅਮਰ ਸਿੰਘ ਜੀ ਸੋਢੀ, ਤਰਨਾ ਦਲ ਦੋਆਬਾ ਤੋਂ ਬਾਬਾ ਬੂਟਾ ਸਿੰਘ ਜੀ,ਬਾਬਾ ਕੇਵਲ ਸਿੰਘ ਜੀ, ਗੁਰਦੀਪ ਸਿੰਘ ਖੁਣ ਖੁਣ ਪੀ.ਏ.ਸੀ ਮੈਂਬਰ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਮਾਸਟਰ ਕੁਲਦੀਪ ਸਿੰਘ ਮਸੀਤਪਲਕੋਟ,ਗੁਰਨਾਮ ਸਿੰਘ ਸਿੰਗੜੀਵਾਲ,ਗੁਰਦੀਪ ਸਿੰਘ ਗੜਦੀਵਾਲਾ, ਅਵਤਾਰ ਸਿੰਘ ਝਿੰਗੜ, ਰਛਪਾਲ ਸਿੰਘ, ਸੁਖਵਿੰਦਰ ਸਿੰਘ, ਗੁਰਮੁੱਖ ਸਿੰਘ, ਲਵਦੀਪ ਸਿੰਘ,  ਕਰਨੈਲ ਸਿੰਘ, ਅਰਸ਼ਦੀਪ ਸਿੰਘ ਅਤੇ ਵੱਡੀ ਸੰਖਿਆ ਵਿੱਚ ਸਿੱਖ ਸੰਗਤ ਮੌਜੂਦ ਸੀ।

 

Post a Comment

0 Comments