ਟਾਂਡਾ ਉੜਮੁੜ,28 ਅਕਤੂਬਰ(ਵਰਿੰਦਰ ਪੰਡਿਤ )- ਪਿੰਡ ਜਲਾਲਪੁਰ ਵਿੱਚ 6 ਸਾਲ ਦੀ ਬਾਲੜੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਨੌਜਵਾਨ ਅਤੇ ਉਸਦੇ ਦਾਦੇ ਨੂੰ ਦਸੂਹਾ ਦੀ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ਵਿੱਚ ਗੁਰਦਾਸਪੁਰ ਜੇਲ ਭੇਜ ਦਿੱਤਾ ਹੈ | ਮੁਲਜਮਾਂ ਦੀ 21 ਅਕਤੂਬਰ ਨੂੰ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਲਈ ਤੀਜੀ ਵਾਰੀ ਮਿਲੇ 1 ਦਿਨ ਦੇ ਪੁਲਿਸ ਰਿਮਾਂਡ ਦੇ ਖਤਮ ਹੋਣ ਤੇ ਅੱਜ ਦੁਪਹਿਰ ਭਾਰੀ ਸੁਰੱਖਿਆ ਵਿੱਚ ਐੱਸ.ਐੱਚ.ਓ. ਟਾਂਡਾ ਇੰਸਪੈਕਟਰ ਬਿਕਰਮ ਸਿੰਘ ਦੀ ਦੇਖਰੇਖ ਵਿੱਚ ਜੱਜ ਰੇਣੁ ਗੋਇਲ ਦੀ ਦਸੂਹਾ ਦੀ ਅਦਾਲਤ ਵਿੱਚ ਪੇਸ਼ ਕੀਤਾ | ਅਦਾਲਤ ਨੇ ਪੁਲਿਸ ਨੂੰ ਮੁਲਜਮਾਂ ਸੁਰਪ੍ਰੀਤ ਸਿੰਘ ਅਤੇ ਉਸਦੇ ਦਾਦੇ ਸੁਰਜੀਤ ਸਿੰਘ ਨੂੰ 14 ਦਿਨ ਲਈ ਜੁਡੀਸ਼ੀਅਲ ਰਿਮਾਂਡ ਤੇ ਗੁਰਦਾਸਪੁਰ ਜੇਲ ਭੇਜਣ ਦੇ ਹੁਕਮ ਦਿੱਤੇ ਹਨ | ਪੁਲਿਸ 7 ਦਿਨ ਦੀ ਪੁੱਛਗਿੱਛ ਤੇ ਤਸੱਲੀ ਜਾਹਿਰ ਕਰ ਰਹੀ ਹੈ ਅਤੇ ਮਿਲੀ ਜਾਣਕਾਰੀ ਮੁਤਾਬਿਕ ਅਗਲੇ ਦੋ ਦਿਨਾਂ ਵਿੱਚ ਹੀ ਕੇਸ ਦਾ ਚਲਾਣ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ |


0 Comments