ਟਾਂਡਾ ਉੜਮੁੜ, 20 ਅਕਤੂਬਰ (ਨਵਦੀਪ ਸਿੰਘ ) - ਮੰਗਲਵਾਰ ਦਿਨ ਦਿਹਾੜੇ ਅਣਪਛਾਤੇ ਚੋਰ ਵੱਲੋ ਅਹੀਆਪੁਰ ਦੇ ਇਕ ਘਰ ਵਿੱਚੋਂ ਸਕੂਟਰੀ ਚੋਰੀ ਕਰ ਲਈ . ਵਾਰਦਾਤ ਰਾਧਾ ਕੋਲੋਨੀ ਵਿੱਚ ਸਵੇਰੇ 8.30 ਵਜੇ ਦੀ ਹੈ . ਜਦੋ ਚੋਰ ਨੇ ਇੰਦਰਜੀਤ ਕਪੂਰ ਕਾਲਾ ਪੁੱਤਰ ਦੇਸ ਰਾਜ ਦੇ ਘਰ ਵਿੱਚ ਦਾਖਿਲ ਹੋ ਕੇ ਵੇਹੜੇ ਵਿੱਚ ਘੜੀ ਐਕਟਿਵਾ ਸਕੂਟਰੀ ਚੋਰੀ ਕਰ ਲਈ . ਇੰਦਰਜੀਤ ਦੀ ਪਤਨੀ ਮੀਨਾ ਕਪੂਰ ਨੇ ਦੱਸਿਆ ਕਿ ਉਸ ਸਮੇ ਘਰ ਦੇ ਸਾਰੇ ਮੈਂਬਰ ਘਰ ਵਿੱਚ ਹੀ ਸਨ ਅਤੇ ਚੋਰ ਬੜੀ ਹੁਸ਼ਿਆਰੀ ਦੇ ਨਾਲ ਗੇਟ ਖੋਲ ਕੇ ਸਕੂਟਰੀ ਚੋਰੀ ਕਰਕੇ ਫਰਾਰ ਹੋ ਗਿਆ . ਗਲੀ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਚੋਰ ਦਾ ਪਤਾ ਲਗਾਇਆ ਜਾ ਰਿਹਾ ਹੈ . ਇਸ ਦੀ ਸੂਚਨਾ ਟਾਂਡਾ ਪੁਲਿਸ ਨੂੰ ਦੇ ਦਿੱਤੀ ਗਈ ਹੈ


0 Comments