ਅਹੀਆਪੁਰ ਵਾਸੀਆਂ ਵੱਲੋ ਹਾਥਰਸ ਦੁਖਾਂਤ ਦੇ ਵਿਰੋਧ ਵਿੱਚ ਕੱਢਿਆ ਕੈਂਡਲ ਮਾਰਚ

ਹਾਥਰਸ ਦੇ ਦਰਿੰਦਿਆਂ ਨੂੰ  ਫਾਂਸੀ ਦੇਣ ਦੀ  ਕੀਤੀ ਗਈ ਮੰਗ                                                                                              ਟਾਂਡਾ ਉੜਮੁੜ, 4 ਅਕਤੂਬਰ ( ਨਵਦੀਪ ਸਿੰਘ ) - ਅਹੀਆਪੁਰ  ਵਿੱਚ ਵੱਖ ਵੱਖ ਸੰਗਠਨਾਂ  ਨਾਲ ਜੁੜੇ ਲੋਕਾਂ  ਨੇ  ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਦਲਿਤ ਲੜਕੀ ਨਾਲ ਹੋਏ ਦੁਸ਼ਕਰਮ ਅਤੇ ਦਰਿੰਦਗੀ ਨਾਲ ਮਾਰਨ ਵਾਲੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਨੂੰ  ਲੈਕੇ  ਕੈਂਡਲ  ਮਾਰਚ  ਕੱਢਿਆ |  ਕੈਂਡਲ ਮਾਰਚ  ਕੱਢਦੇ   ਭਾਈਚਾਰੇ  ਦੇ ਆਗੂਆਂ ਆਦਿ ਧਰਮ ਸਮਾਜ ਤੋਂ ਦਿਲਬਾਗ ਦੇਵਾਂਤਕ, ਬਾਬੂ ਰੂਪ ਲਾਲ, ਪਰਮਜੀਤ ਬਾਬੂ, ਗੁਰਮੁਖ ਸਿੰਘ  ਨੇ ਕਿਹਾ ਕਿ  ਪਹਿਲਾਂ ਦਲਿਤ ਲੜਕੀ ਨਾਲ ਦਰਿੰਦਿਆਂ ਨੇ ਹੈਵਾਨੀਅਤ ਕੀਤੀ ਅਤੇ ਫਿਰ ਉੱਤਰ ਪ੍ਰਦੇਸ਼ ਸਰਕਾਰ ਦੀ ਪ੍ਰਣਾਲੀ ਨੇ ਹੈਵਾਨੀਅਤ ਕਰਦੇ ਹੋਏ ਅੱਧੀ ਰਾਤ ਨੂੰ ਪਰਿਵਾਰ ਦੀ ਗੈਰ ਮੌਜੂਦਗੀ ਵਿੱਚ ਲੜਕੀ ਦੀ ਲਾਸ਼ ਨੂੰ ਸਾੜਣ ਦੀ ਕਰਤੂਤ ਕਰ ਦਿੱਤੀ  ਉਨਾਂ ਕਿਹਾ ਕਿ ਇਸ ਦੁਖਾਂਤ ਕਾਰਨ ਦੇਸ਼ ਵਾਸੀਆਂ ਵਿੱਚ ਜਬਰਦਸਤ ਰੋਸ ਹੈ |
ਉਨਾਂ ਦੋਸ਼ ਲਾਇਆ ਕਿ ਦੇਸ਼ ਵਿੱਚ ਲਗਾਤਾਰ ਦਲਿਤ ਸਮਾਜ ਤੇ ਅੱਤਿਆਚਾਰਾਂ ਵਿਚ ਵਾਧਾ ਹੋ  ਰਿਹਾ ਹੈ ਅਤੇ ਸਰਕਾਰਾਂ ਮੂਕਦਰਸ਼ਕ ਬਣੀਆਂ ਹੋਈਆਂ ਹਨ |   ਇਸ ਮੌਕੇ  ਸਨੀ ਪੰਡਿਤ, ਡਾ. ਬਲਦੇਵ ਮੱਟੂ, ਸਨੀ ਕਲਸੀ, ਕੋਮਲ ਸ਼ਰਮਾ, ਕਮਲੇਸ਼ ਕੌਰ, ਆਸ਼ੂ ਵੈਦ, ਸਰਵਣ  ਦ੍ਰਵਿੜ, ਨੀਰਜ ਭੱਟੀ, ਖੁਸ਼ੀ ਮੱਟੂ, ਪ੍ਰਿੰਸ, ਰਿਸ਼ਬ, ਸੌਰਵ, ਕੁਮਾਰ, ਰਵਿੰਦਰ ਕੁਮਾਰ, ਰੇਣੁ ਬਾਲਾ, ਸਾਕਸ਼ੀ ਮੱਟੂ, ਵੰਸ਼ ਮੱਟੂ, ਪੂਜਾ ਰਾਣੀ, ਰਾਜੂ, ਮਧੂ, ਨੀਲਮ, ਮੀਰਾ, ਪ੍ਰਵੀਨ, ਕਿਰਨ, ਸ਼ਿਵਾਨੀ, ਸੋਭਾ, ਖੁਸ਼ਬੂ, ਟੀਨਾ, ਬੱਬੀ  ਆਦਿ ਮੌਜੂਦ ਸਨ .         

 

Post a Comment

0 Comments