ਟਾਂਡਾ ਉੜਮੁੜ,27 ਅਕਤੂਬਰ(ਨਵਦੀਪ ਸਿੰਘ ) ਸਿਵਲ ਸਰਜਨ ਹੁਸ਼ਿਆਰਪੁਰ ਡਾ ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਐਸ ਐਮ ਓ ਟਾਂਡਾ ਡਾ. ਪ੍ਰੀਤ ਮਹਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਟਾਂਡਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਮੌਕੇ ਸੰਬੋਧਨ ਕਰਦਿਆ ਡਾ. ਪ੍ਰੀਤਮਹਿੰਦਰ ਸਿੰਘ ਨੇ ਦੱਸਿਆ ਕਿ ਡੇਂਗੂ ਐਰੀਜਨ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜੋ ਖੜ੍ਹੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਦਿਨ ਵੇਲੇ ਕੱਟਦਾ ਹੈ ਉਨ੍ਹਾਂ ਇਸ ਬਿਮਾਰੀ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਕਾਰਨ ਤੇਜ਼ ਬੁਖਾਰ,ਸਿਰ ਦਰਦ,ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ,ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ,ਮਸੂੜਿਆਂ ਅਤੇ ਨੱਕ ਵਿੱਚੋਂ ਖ਼ੂਨ ਦਾ ਵਗਣਾ ਹਨ।ਉਨ੍ਹਾ ਇਸ ਮੌਕੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇ ਮਨਾਇਆ ਜਾਵੇ ਤਾਂ ਜੋ
ਤਾਂ ਜੋ ਇਨ੍ਹਾਂ ਦੇ ਅੱਡਿਆਂ ਤੋਂ ਮੱਛਰਾਂ ਬਣਨ ਦੀ ਕਡ਼ੀ ਨੂੰ ਤੋੜਿਆ ਜਾ ਸਕੇ ਉਨ੍ਹਾਂ ਕਿਹਾ ਕਿ ਲਈ ਕੂਲਰਾਂ,ਗਮਲਿਆਂ,ਫਰਿੱਜਾਂ ਦੀਆਂ ਟਰੇਆਂ ਹੋ ਤੇ ਹੋਰਪਾਣੀ ਦੇ ਭਾਂਡਿਆਂ ਨੂੰ ਹਰ ਹਫ਼ਤੇ ਸ਼ੁੱਕਰਵਾਰ ਸਾਫ਼ ਰੱਖਣ ਲਈ ਕਦਮ ਚੁੱਕੇ ਜਾਣ ਉਨ੍ਹਾਂ ਨੇ ਲੋਕਾਂ ਉਨ੍ਹਾਂ ਹੋਰ ਕਿਹਾ ਕਿ ਇਸ ਸਬੰਧੀ ਲੋਕਾਂ ਦਾ ਵੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਹੋਰ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।ਇਸ ਮੌਕੇ ਡਾ. ਆਰ.ਕੇ ਵਾਲੀ,ਡਾ. ਬਲਜੀਤ ਕੌਰ,ਡਾ. ਲਖਵੀਰ ਸਿੰਘ,ਡਾ. ਅਮਰਜੋਤ ਸਿੰਘ,ਅਵਤਾਰ ਸਿੰਘ,ਸ਼ਵਿੰਦਰ ਸਿੰਘ ਰਾਜੀਵ ਪਾਲ ਸਿੰਘ ਕੁਲਵੀਰ ਸਿੰਘ,ਜਤਿੰਦਰ ਸਿੰਘ,ਗੁਰਜੀਤ ਸਿੰਘ,ਰੰਜੀਵਪਾਲ ਸਿੰਘ,ਕੁਲਵੀਰ ਸਿੰਘ ਆਦਿ ਹਾਜ਼ਰ ਸਨ


0 Comments