ਟਾਂਡਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ, ਚੋਰੀ ਸ਼ੁਦਾ 12 ਵਾਹਨ ਕੀਤੇ ਬਰਾਮਦ

    ਟਾਂਡਾ ਉੜਮੜ ਨਵੰਬਰ (ਵਰਿੰਦਰ ਪੰਡਿਤ )- ਟਾਂਡਾ ਪੁਲਿਸ ਨੇ ਇਲਾਕੇ ਵਿੱਚ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 3 ਮੁਲਜਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ .  ਐੱਸ.ਐੱਸ.ਪੀ.ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ, ਐੱਸ ਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ  ਅਤੇ ਡੀ.ਐੱਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਮਾਜ  ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਟਾਂਡਾ ਪੁਲਿਸ ਨੇ ਕਾਬੂ ਕੀਤੇ  ਗਿਰੋਹ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ 12   ਵਾਹਨ ਵੀ ਬਰਾਮਦ ਕੀਤੇ ਗਏ ਹਨ . ਪੁਲਿਸ ਦੀ ਇਸ ਪ੍ਰਾਪਤੀ ਬਾਰੇ ਜਾਣਕਾਰੀ ਦਿੰਦੇ ਐੱਸ.ਐੱਚ.ਓ. ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਐੱਸ.ਆਈ. ਹਰਮਿੰਦਰ ਸਿੰਘ, ਥਾਣੇਦਾਰ ਜਸਪਾਲ ਸਿੰਘ, ਮੁੱਖ ਸਿਪਾਹੀ ਪ੍ਰਭਜੋਤ ਸਿੰਘ, ਅਮਿ੍ਰਤਪਾਲ  ਸਿੰਘ, ਜਸਦੀਪ ਸਿੰਘ ਅਤੇ ਜਸਵਿੰਦਰ ਸਿੰਘ ਦੀ ਟੀਮ ਵੱਲੋ ਕਾਬੂ ਕੀਤੇ ਗਏ ਮੁਲਜਮਾਂ ਦੀ ਪਛਾਣ ਮਨਦੀਪ ਸਿੰਘ ਭਾਂਡਾ ਪੁੱਤਰ ਗੁਰਮੀਤ ਸਿੰਘ ਵਾਸੀ ਖੁੱਡਾ, ਜਸਵੀਰ ਸਿੰਘ ਸੋਨੂ ਪੁੱਤਰ ਨਿਰੰਜਨ ਸਿੰਘ ਵਾਸੀ ਵਾਰਡ 9 ਦਾਰਾਪੁਰ ਟਾਂਡਾ ਅਤੇ ਓਮ ਬਹਾਦਰ ਕਾਲਾ ਪੁੱਤਰ ਲਾਲ ਬਹਾਦਰ ਵਾਸੀ ਵਾਰਡ 12 ਕਲੋਟੀ ਨਗਰ ਟਾਂਡਾ ਦੇ ਰੂਪ ਵਿੱਚ ਹੋਈ ਹੈ .
 ਕਿਸ ਤਰਾਂ ਹੋਈ ਗ੍ਰਿਫਤਾਰੀ  : ਥਾਣਾ ਮੁਖੀ ਨੇ ਦੱਸਿਆ ਟਾਂਡਾ ਪੁਲਿਸ ਬੀਤੇ ਦਿਨੀ ਉੜਮੁੜ ਵਾਸੀ ਇੰਦਰਜੀਤ ਸਿੰਘ ਦੇ ਚੋਰੀ ਹੋਏ ਮੋਟਰਸਾਈਕਲ ਸੰਬੰਧੀ ਤਫਤੀਸ਼ ਕਰ ਸੀ ਤਾਂ ਉਕਤ ਟੀਮ ਨੂੰ ਦਾਰਾਪੁਰ ਬਾਈਪਾਸ ਨਜ਼ਦੀਕ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਉਕਤ ਮੁਲਜ਼ਮ ਜੋ ਵਾਹਨ ਚੋਰੀ ਕਰਨ ਦੇ ਆਦਿ ਹਨ ਅਤੇ ਚੋਰੀ ਵਾਹਨਾਂ ਨੂੰ ਸਸਤੇ ਭਾਅ ਵਿੱਚ ਵੇਚਦੇ ਹਨ ਅਤੇ ਅਜੇ ਵੀ ਖੁੱਡਾ ਤੋਂ ਟਾਂਡਾ ਵੱਲ ਆ ਰਹੇ ਹਨ . ਸੂਚਨਾ ਦੇ ਅਧਾਰ ਤੇ ਪੁਲਿਸ ਟੀਮ ਨੇ ਮੁਲਜਮਾਂ  ਨੂੰ ਚੋਰੀ ਸ਼ੁਦਾ ਮੋਟਰਸਾਇਕਿਲ ਸਮੇਤ ਕਾਬੂ ਕਰ ਲਿਆ ਅਤੇ ਬਾਅਦ ਵਿੱਚ ਮੁੱਢਲੀ ਪੁੱਛਗਿੱਛ ਵਿੱਚ ਹੀ ਉਨਾਂ ਦੀ ਨਿਸ਼ਾਨਦੇਹੀ ਤੇ 9  ਹੋਰ ਮੋਟਰਸਾਈਕਲ ਅਤੇ 2 ਸਕੂਟਰੀਆਂ ਬਰਾਮਦ ਕਰ  ਹੋਈਆਂ . ਥਾਣਾ ਮੁਖੀ ਮੁਤਾਬਿਕ ਇਨਾਂ ਮੁਲਜਮਾਂ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ ਜਾਵੇਗੀ . ਮੁਲਜਮਾਂ ਵਿੱਚੋਂ ਮਨਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਥਾਣਾ ਟਾਂਡਾ ਵਿੱਚ ਚੋਰੀ ਦਾ ਮਾਮਲਾ ਦਰਜ ਹੈ .

 

Post a Comment

0 Comments