ਟਾਂਡਾ ਉੜਮੁੜ, 16 ਨਵੰਬਰ (ਨਵਦੀਪ ਸਿੰਘ) - ਪਿੰਡ ਜਲਾਲਪੁਰ ਵਿੱਚ ਬੀਤੇ ਦਿਨੀ ਦਰਿੰਦਗੀ ਦਾ ਸ਼ਿਕਾਰ ਹੋਈ ਬਾਲੜੀ ਦੇ ਪੀੜਿਤ ਪਰਿਵਾਰ ਨੂੰ ਅੱਜ ਸਰਕਾਰ ਵੱਲੋ 5 ਲੱਖ ਰੁਪਏ ਦੀ ਹੋਰ ਵਿੱਤੀ ਮਦਦ ਭੇਟ ਕੀਤੀ ਗਈ ਹੈ | ਮੁੱਖ ਮੰਤਰੀ ਰਾਹਤ ਫ਼ੰਡ ਵਿੱਚੋਂ ਜਾਰੀ ਇਸ ਮਦਦ ਦਾ ਚੈੱਕ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪੀੜਿਤ ਪਰਿਵਾਰ ਨੂੰ ਭੇਟ ਕੀਤਾ | ਇਸ ਮੌਕੇ ਐੱਸ.ਡੀ.ਐੱਮ. ਰਣਦੀਪ ਸਿੰਘ ਵੀ ਮੌਜੂਦ ਸਨ | ਪੀੜਿਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਵਿਧਾਇਕ ਗਿਲਜੀਆਂ ਨੇ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਖੜੇ ਹਨ ਅਤੇ ਉਨ੍ਹਾਂ ਨੂੰ ਇਨਸਾਫ ਮਿਲੇਗਾ | ਇਸ ਮੌਕੇ ਮੈਂਬਰ ਜ਼ਿਲ੍ਹਾ ਪਰਿਸ਼ਦ ਰਵਿੰਦਰ ਪਾਲ ਸਿੰਘ ਗੋਰਾ, ਚੇਅਰਮੈਨ ਲਖਵੀਰ ਸਿੰਘ ਲੱਖੀ, ਸੁਖਵਿੰਦਰ ਜੀਤ ਸਿੰਘ ਬੀਰਾ, ਸਰਪੰਚ ਲਖਵਿੰਦਰ ਕੌਰ, ਸੁਖਵਿੰਦਰ ਸਿੰਘ ਗੁੱਜਰ, ਬਾਲੀ ਸੱਲ੍ਹਾ, ਕੁਲਵੰਤ ਸਿੰਘ, ਐੱਮ.ਸੀ. ਗੁਰਸੇਵਕ ਮਾਰਸ਼ਲ, ਹਰਜੀਤ ਸਿੰਘ ਅਤੇ ਮਾਲ ਵਿਭਾਗ ਦੇ ਕਰਮਚਾਰੀ ਮੌਜੂਦ ਸਨ |


0 Comments