ਜਲਾਲਪੁਰ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜਨਮ ਦਿਹਾੜੇ ਸੰਬੰਧੀ ਸਮਾਗਮ 8 ਨੂੰ

 

ਟਾਂਡਾ ਉੜਮੁੜ,  5 ਨਵੰਬਰ (ਵਰਿੰਦਰ ਪੁੰਜ )-  ਸੰਤ ਪ੍ਰੇਮ ਸਿੰਘ ਸਪੋਰਟਸ ਐਂਡ ਵੈੱਲਫੇਅਰ  ਕਲੱਬ ਜਲਾਲਪੁਰ ਵੱਲੋਂ  ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ  ਜਨਮ ਦਿਹਾੜੇ ਸੰਬੰਧੀ ਧਾਰਮਿਕ ਸਮਾਗਮ 8 ਨਵੰਬਰ ਨੂੰ ਕਰਵਾਇਆ ਜਾਵੇਗਾ | ਸਮਾਗਮ ਬਾਰੇ  ਪਿੰਡ ਦੇ ਤਿੰਨੋ ਗੁਰਦੁਆਰਾ ਸਾਹਿਬ  ਦੀਆਂ ਪ੍ਰਬੰਧਕ  ਤੇ ਪਿੰਡ ਵਾਸੀਆਂ ਦੀ ਮੀਟਿੰਗ ਹੋਈ | ਇਸ ਮੌਕੇ  ਪ੍ਰਬੰਧਕਾਂ ਨੇ ਦੱਸਿਆ ਕਿ  ਸਵਰਗੀ ਪ੍ਰਧਾਨ ਪਰਮਜੀਤ ਸਿੰਘ ਤੇ ਤਰਸੇਮ ਸਿੰਘ ਅਮਰੀਕਾ ਵੱਲੋਂ ਸ਼ੁਰੂ ਕੀਤੀ ਗਈ ਪਰੰਪਰਾ ਮੁਤਾਬਿਕ ਇਹ ਸਮਾਗਮ ਕਰਵਾਇਆ ਜਾਵੇਗਾ | ਇਸ ਮੌਕੇ  ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਹਰਪ੍ਰੀਤ ਸਿੰਘ, ਭਾਈ ਰਾਜਬੀਰ ਸਿੰਘ,  ਭਾਈ ਮਨਜੀਤ ਸਿੰਘ , ਮੀਰੀ ਪੀਰੀ ਖ਼ਾਲਸਾ ਜਥਾ ਜਗਾਧਰੀ, ਕਥਾਵਾਚਕ ਭਾਈ ਜਗਦੀਪ ਸਿੰਘ ਬੁਰਜ ਪੁਲਪੁਖਤਾ , ਭਾਈ ਸਤਨਾਮ ਸਿੰਘ ਕੁਹਾੜਕਾ  ਹਜ਼ੂਰੀ ਰਾਗੀ ਦਰਬਾਰ ਸਾਹਿਬ  ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਨਾਲ ਜੋੜਨਗੇ |

 ਮੀਟਿੰਗ ਵਿੱਚ  ਜਸਵੰਤ ਸਿੰਘ ਬਿੱਟੂ , ਇੰਸ ਕਰਨੈਲ ਸਿੰਘ ਇਬਰਾਹੀਮਪੁਰ,  ਲਖਵਿੰਦਰ ਸਿੰਘ ਸੇਠੀ, ਸਰਦਾਰ ਸਿੰਘ, ਜਸਵੰਤ ਸਿੰਘ ਅੰਬੀ  , ਤਰਸੇਮ ਸਿੰਘ ਨੰਦੀ , ਬਲਵਿੰਦਰ ਸਿੰਘ ਛਿੰਦਾ ,  ਸਿਕੰਦਰ ਸਿੰਘ , ਪਰਮਜੀਤ ਸਿੰਘ ਪੰਮਾ ,ਲਖਵਿੰਦਰ ਸਿੰਘ,  ਚਰਨ ਸਿੰਘ ਬੰਬੇ,  ਕੁਲਦੀਪ ਸਿੰਘ , ਬਲਵਿੰਦਰ ਸਿੰਘ ,  ਸ਼ਿੰਗਾਰਾ ਸਿੰਘ , ਬਲਵੀਰ ਸਿੰਘ ,ਰਣਜੀਤ ਸਿੰਘ, ਅਵਤਾਰ ਸਿੰਘ , ਸਤਨਾਮ ਸਿੰਘ , ਸੁਰਜੀਤ ਸਿੰਘ ਆਦਿ ਮੌਜੂਦ  ਸਨ |

Post a Comment

0 Comments