ਚੌਲਾਂਗ ਟੋਲ ਪਲਾਜ਼ਾ ਧਰਨੇ ਦੇ 73 ਵੇਂ ਦਿਨ ਵੀ ਖੇਤੀ ਕਾਨੂੰਨਾਂ ਖਿਲਾਫ ਡਟੇ ਰਹੇ ਇਲਾਕੇ ਦੇ ਕਿਸਾਨ

   ਟਾਂਡਾ ਉੜਮੁੜ,16   ਦਸੰਬਰ  ( ਵਰਿੰਦਰ ਪੰਡਿਤ ) - ਦੋਆਬਾ ਕਿਸਾਨ ਕਮੇਟੀ ਵੱਲੋ ਖੇਤੀ ਕਾਨੂੰਨਾਂ ਖਿਲਾਫ ਹਾਈਵੇ ਚੌਲਾਂਗ ਟੋਲ ਪਲਾਜ਼ਾ ਤੇ ਲਾਏ ਗਏ ਧਰਨੇ ਦੇ  73 ਵੇਂ ਦਿਨ ਵੀ ਕੜਾਕੇ  ਦੀ ਠੰਡ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਕਿਸਾਨ ਡਟੇ ਰਹੇ | ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅੱਜ  ਧਰਨੇ  ਦੀ ਅਗਵਾਈ ਪ੍ਰਿਥਪਾਲ ਸਿੰਘ ਹੁਸੈਨਪੁਰ ਅਤੇ ਅਮਰਜੀਤ ਸਿੰਘ ਕੁਰਾਲਾ ਨੇ ਕੀਤੀ | ਇਸ ਦੌਰਾਨ ਕਿਸਾਨਾਂ ਅਤੇ ਕਿਰਤੀਆਂ ਨੇ ਮਿਲਕੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਲੈਕੇ ਆਉਣ ਵਾਲੀ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ | ਧਰਨੇ ਦੌਰਾਨ ਹਰਬੰਸ ਸਿੰਘ ਰਾਪੁਰ, ਨਿਰਮਲ ਸਿੰਘ ਲੱਕੀ ਆਦਿ ਬੁਲਾਰਿਆਂ ਨੇ ਕੇਂਦਰ ਸਰਕਾਰ ਜੇਕਰ ਦੇਸ਼ ਵਿਆਪੀ ਕਿਸਾਨ ਅੰਦੋਲਨ ਕਰ ਰਹੀਆਂ ਨਾਲ ਗੱਲਬਾਤ ਕਰੇਗੀ, ਉਹ ਗੱਲਬਾਤ ਮਹਿਜ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਸ਼ਰਤ ਤੇ ਹੋਵੇਗੀ | 
 ਇਸ ਮੌਕੇ ਡਾ ਰੂਪ ਲਾਲ ਖੁੱਡਾ, ਤਰਸੇਮ ਸਿੰਘ ਚੋਟਾਲਾ, ਰਾਣਾ ਚੋਟਾਲਾ, ਸਵਰਨ ਸਿੰਘ, ਪ੍ਰੇਮਪਾਲ ਸਿੰਘ, ਸੁਖਵਿੰਦਰ ਸਿੰਘ, ਸਰਵਣ ਸਿੰਘ, ਬਲਬੀਰ ਸਿੰਘ ਓਹੜਪੁਰ, ਕਸ਼ਮੀਰ ਸਿੰਘ,ਰਤਨ ਸਿੰਘ ਖੋਖਰਾ, ਸੁਨੀਲ ਕੁਮਾਰ, ਮੇਜਰ ਸਿੰਘ ਜਹੂਰਾ, ਸੁਰਿੰਦਰ ਸਿੰਘ  ਮਾਨਕਢੇਰੀ, ਅਵਤਾਰ ਸਿੰਘ ਕੰਧਾਲਾ ਸ਼ੇਖਾ, ਮਹਾਵੀਰ ਸਿੰਘ ਮਸੀਤੀ, ਹਰਵਿੰਦਰ ਜੀਤ ਸਿੰਘ, ਜਰਨੈਲ ਸਿੰਘ, ਗੱਜਣ ਸਿੰਘ, ਗੁਰਨਾਮ ਸਿੰਘ, ਰਤਨ ਸਿੰਘ ਕੰਧਾਲਾ ਸ਼ੇਖਾ, ਜੋਗਿੰਦਰ ਸਿੰਘ,ਮੋਦੀ ਕੁਰਾਲਾ  ਦਲਜੀਤ ਸਿੰਘ ਖਰਲ ਕਲਾ ਆਦਿ ਮੌਜੂਦ ਸਨ | 


 

Post a Comment

0 Comments