ਅਣਪਛਾਤੇ ਲੁਟੇਰਿਆਂ ਵੱਲੋ ਪਿੰਡ ਜਲਾਲਪੁਰ ਵਿੱਚ ਚਲਾਇਆ ਗੋਲੀਆਂ ਨਾਲ ਸੇਵਾਮੁਕਤ ਫੌਜੀ ਹੋਇਆ ਗੰਭੀਰ ਜਖਮੀ

ਟਾਂਡਾ ਉੜਮੁੜ, 12 ਦਸੰਬਰ (ਵਰਿੰਦਰ ਪੰਡਿਤ  )- ਅੱਜ ਸ਼ਾਮ ਪਿੰਡ ਜਲਾਲਪੁਰ ਵਿੱਚ ਅਣਪਛਾਤੇ ਲੁਟੇਰਿਆਂ ਵੱਲੋ ਚਲਾਈ ਗੋਲੀ ਵੱਜਣ ਕਾਰਨ ਇਕ ਸੇਵਾਮੁਕਤ ਫੌਜੀ ਗੰਭੀਰ ਜਖਮੀ ਹੋ ਗਿਆ | ਵਾਰਦਾਤ ਸ਼ਾਮ 8 ਵਜੇ ਦੀ ਦੱਸੀ ਜਾ ਰਹੀ ਹੈ | ਗੋਲੀ ਲੱਗਣ ਕਾਰਨ ਗੰਭੀਰ ਜਖਮੀ ਹੋਏ ਜਵਿੰਦ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਜਲਾਲਪੁਰ ਨੂੰ ਟਾਂਡਾ ਦੇ  ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਜਵਿੰਦ ਸਿੰਘ ਜਦੋ ਬੇਗੋਵਾਲ ਤੋਂ ਆਪਣੀ ਪਤਨੀ ਸਰਬਜੀਤ ਕੌਰ  ਨਾਲ ਕਿਸੇ ਸਮਾਗਮ ਤੋਂ ਵਾਪਿਸ ਆ ਰਿਹਾ ਸੀ ਅਤੇ ਜਦੋ ਉਹ ਆਪਣੇ ਘਰ ਦੇ ਨਜ਼ਦੀਕ ਹੀ ਪਹੁੰਚਿਆ ਤਾਂ ਉਸਦਾ  ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸਦੇ ਕਾਰ ਵਿੱਚੋਂ ਉਤਰਦਿਆਂ ਹੀ ਉਨ੍ਹਾਂ ਨੂੰ ਘੇਰ ਲਿਆ ਅਤੇ ਲੁੱਟਣ ਦੀ ਕੋਸ਼ਿਸ਼ ਕੀਤੀ |
ਜਵਿੰਦ ਸਿੰਘ ਦੇ ਵਿਰੋਧ ਕਰਨ ਤੇ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ |  ਜਿਸ ਵਿੱਚੋਂ ਇੱਕ ਉਸਦੀ  ਵੱਖੀ ਵਿੱਚ ਲੱਗੀ  | ਜਵਿੰਦ ਸਿੰਘ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਜਲੰਧਰ ਰੈਫਰ ਕੀਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਕਾਰ ਦਾ ਪਿੱਛਾ ਕਰਦੇ ਆ ਰਹੇ ਸਨ ਅਤੇ ਪਿੰਡ ਜਲਾਲਪੁਰ ਵਿੱਚ ਆਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ |   ਐੱਸ ਐੱਚ ਓ ਟਾਂਡਾ ਬਿਕਰਮ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |


 

Post a Comment

0 Comments