ਟਾਂਡਾ ਉੜਮੁੜ, 6 ਦਸੰਬਰ (ਵਰਿੰਦਰ ਪੰਡਿਤ ) - ਅੱਡਾ ਜਲਾਲਪੁਰ ਵਿੱਚ ਮੋਦੀ ਸਰਕਾਰ ਖਿਲਾਫ ਰੋਸ ਵਿਖਾਵਾ ਹੋਇਆ ਹੈ | ਅੱਜ ਦੁਪਹਿਰ ਹੋਏ ਰੋਸ ਵਿਖਾਵੇ ਦੌਰਾਨ ਜਲਾਲਪੁਰ, ਸਲੇਮਪੁਰ,ਨੰਗਲੀ ਅਤੇ ਭੂਲਪੁਰ ਇਲਾਕੇ ਦੇ ਕਿਸਾਨਾਂ ਅਤੇ ਆੜਤੀਆਂ ਨੇ ਭਾਗ ਲੈਂਦੇ ਹੋਏ ਮੋਦੀ ਸਰਕਾਰ ਵੱਲੋ ਲਿਆਂਦੇ ਗਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਮੋਦੀ ਸਰਕਾਰ ਦਾ ਪੁਤਲਾ ਫੂਕਿਆ | ਇਸ ਮੌਕੇ ਮੋਦੀ ਸਰਕਾਰ ਦੇ ਨਾਦਰਸ਼ਾਹੀ ਫਰਮਾਨਾ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਆਖਿਆ ਕੇ ਦੇਸ਼ ਦੀ ਜਨਤਾ ਨੇ ਮੋਦੀ ਦੇ ਰੂਪ ਵਿੱਚ ਗਲਤ ਰਾਜਾ ਚੁਣ ਲਿਆ ਹੈ ਜੋ ਦੇਸ਼ ਦੇ ਹਰੇਕ ਵਰਗ ਦੀ ਭਲਾਈ ਦੇ ਉਲਟ ਉਨ੍ਹਾਂ ਨੂੰ ਤੰਗ ਕਰ ਰਿਹਾ ਹੈ ਅਤੇ ਆਪਣੇ ਤੁਗਲਕੀ ਫਰਮਾਨ ਰਾਹੀਂ ਦੇਸ਼ ਦੇ ਅੰਨਦਾਤਿਆ ਨੂੰ ਤਬਾਹ ਕਰਨ ਦੀ ਕੋਸ਼ਿਸ਼ ਵਿੱਚ ਹੈ |ਉਨ੍ਹਾਂ ਕਿਹਾ ਕਿ ਉਸਦੇ ਇਹ ਨਾਪਾਕ ਮਨਸੂਬੇ ਦੇਸ਼ ਦੇ ਅੰਨਦਾਤੇ ਸਫਲ ਨਹੀਂ ਹੋਣ ਦੇਣਗੇ |
ਇਸ ਮੌਕੇ ਰੋਸ ਵਿਖਾਵੇ ਵਿੱਚ ਸਰਪੰਚ ਸੁਖਵਿੰਦਰ ਸਿੰਘ ਗੁੱਜਰ, ਚੇਅਰਮੈਨ ਲਖਵੀਰ ਸਿੰਘ ਲੱਖੀ, ਸਰਪੰਚ ਸਲੇਮਪੁਰ ਸਤਪਾਲ ਸਿੰਘ ਸੱਤੀ, ਨੰਬਰਦਾਰ ਕੁਲਵੰਤ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ ਭੂਲਪੁਰ, ਨਰਿੰਦਰ ਸਿੰਘ ਕਾਲਾ, ਮਾਨ ਸਿੰਘ ਨੰਗਲੀ, ਬੱਬਰ ਜਿਊਲਰ, ਮਨੋਹਰ ਸਿੰਘ ਮਸਤਾਨਾ, ਜਗਤਾਰ ਸਿੰਘ ਅਮਰੀਕਾ, ਅਮਰੀਕ ਸਿੰਘ, ਡਾਕਟਰ ਸਤਨਾਮ ਸਿੰਘ, ਜਰਨੈਲ ਸਿੰਘ ਲਾਟੀ ਅਤੇ ਜਸਵੰਤ ਸਿੰਘ ਭੁੱਟੋ ਆਦਿ ਮਜੂਦ ਸਨ
0 Comments