ਟਾਂਡਾ ਉੜਮੁੜ,15 ਜਨਵਰੀ - ਖੇਤੀ ਕਾਨੂੰਨਾਂ ਦੇ ਵਿਰੋਧ
ਵਿੱਚ ਦੋਆਬਾ ਕਿਸਾਨ ਕਮੇਟੀ ਵੱਲੋ ਚੌਲਾਂਗ ਟੋਲ ਪਲਾਜ਼ਾ ਧਰਨੇ ਦੇ ਅੱਜ 103 ਵੇਂ ਦਿਨ
ਟਾਂਡਾ ਇਲਾਕੇ ਵਿੱਚ ਵੱਡੀ ਟਰੈਕਟਰ ਰੈਲੀ ਕੱਦ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜਾਹਿਰ
ਕੀਤਾ ਹੈ | ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ
ਗੁਰਦੁਆਰਾ ਪੁਲ ਪੁਖਤਾ ਸਾਹਿਬ ਤੋਂ ਸ਼ੁਰੂ ਹੋਈ ਟਰੈਕਟਰ ਰੈਲੀ ਵਿੱਚ ਇਲਾਕੇ ਦੇ ਸੈਂਕੜੇ
ਕਿਸਾਨ ਆਪਣੇ ਟਰੈਕਟਰ ਲੈਕੇ ਸ਼ਾਮਿਲ ਹੋਏ ਹਨ | ਇਸ ਦੌਰਾਨ ਜਥੇਬੰਦੀ ਦੇ ਆਗੂਆਂ ਰਣਜੀਤ
ਸਿੰਘ ਬਾਜਵਾ, ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਥਪਾਲ ਸਿੰਘ ਗੁਰਾਇਆ, ਬਲਬੀਰ ਸਿੰਘ
ਸੋਹੀਆ, ਗੁਰਮਿੰਦਰ ਸਿੰਘ, ਹਰਨੇਕ ਸਿੰਘ, ਹਰਭਜਨ ਸਿੰਘ ਰਾਪੁਰ, ਅਮਰਜੀਤ ਸਿੰਘ ਕੁਰਾਲਾ
ਨੇ ਆਖਿਆ ਕਿ ਦਿੱਲੀ ਵਿੱਚ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਮਿਲੇ ਹੋਕੇ
ਮੁਤਾਬਿਕ ਟਾਂਡਾ ਇਲਾਕੇ ਵਿੱਚ ਹਜ਼ਾਰਾਂ ਕਿਸਾਨ 26 ਦੇ ਟਰੈਕਟਰ ਮਾਰਚ ਵਿੱਚ ਭਾਗ ਲੈਣਗੇ
ਜਿਸਦੇ ਲਈ ਅੱਜ ਦਾ ਟਰੈਕਟਰ ਮਾਰਚ ਰਿਹਰਸਲ ਹੋਵੇਗਾ | ਉਨ੍ਹਾਂ ਆਖਿਆ ਖੇਤੀ ਕਾਨੂੰਨਾਂ
ਖ਼ਿਲਾਫ਼ ਸਾਂਝੇ ਮੋਰਚੇ ਦੀਆਂ ਜਥੇਬੰਦੀਆਂ ਜੋ ਵੀ ਸੰਘਰਸ਼ ਦਾ ਪ੍ਰੋਗਰਾਮ ਉਲੀਕਣਗੀਆਂ ਉਸਨੂੰ
ਜ਼ੋਰ ਸ਼ੋਰ ਨਾਲ ਕੀਤਾ ਜਾਵੇਗਾ | ਇਹ ਟਰੈਕਟਰ ਰੈਲੀ ਬੇਟ ਇਲਾਕੇ ਦੇ ਪਿੰਡਾਂ ਮਿਆਣੀ,
ਭੂਲਪੁਰ, ਦਬੁਰਜੀ, ਬੈਂਸ ਅਵਾਣ, ਸਹਿਬਾਜ਼ਪੁਰ ਆਦਿ ਪਿੰਡਾਂ ਤੋਂ ਹੁੰਦੀ ਹੋਈ ਟਾਂਡਾ ਅਤੇ
ਫਿਰ ਚੌਲਾਂਗ ਟੋਲ ਪਲਾਜ਼ਾ ਆਕੇ ਸੰਪੰਨ ਹੋਈ | ਜਰਨੈਲ ਸਿੰਘ ਕੁਰਾਲਾ, ਮੋਦੀ ਕੁਰਾਲਾ,
ਬੀਬੀ ਮਾਨ ਕੌਰ, ਜਗਜੀਤ ਸਿੰਘ, ਬਾਬਾ ਸੁੱਖਾ ਸਿੰਘ, ਮਨਮੋਹਨ ਸਿੰਘ,ਕੁਲਵੀਰ ਸਿੰਘ ਜੌੜਾ,
ਦੀਪ ਨੰਗਲ, ਗੁਰਮੀਤ ਸਿੰਘ, ਹਰਭਜਨ ਸਿੰਘ, ਸੁਖਵੀਰ ਸਿੰਘ ਨਰਵਾਲ, ਸ਼ਿਵ ਪੂਰਨ ਸਿੰਘ,
ਮੱਸਾ ਸਿੰਘ ਟਾਹਲੀ,ਭੁਪਿੰਦਰ ਸਿੰਘ, ਪ੍ਰਦੀਪ ਸਿੰਘ ਮੂਨਕ, ਕਰਮਜੀਤ ਸਿੰਘ ਝਾਵਰ, ਮੱਖਣ
ਸਿੰਘ, ਹਰਦੇਵ ਸਿੰਘ ਝਾਵਾਂ, ਰਤਨ ਸਿੰਘ ਖੋਖਰ, ਬਲਕਾਰ ਸਿੰਘ, ਕਰਮਜੀਤ ਸਿੰਘ ਜਾਜਾ,
ਹਰਮਿੰਦਰ ਜਾਜਾ, ਮਨਜੋਤ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ, ਨਿਰਮਲ ਸਿੰਘ ਲੱਕੀ,
ਤਰਲੋਚਨ ਸਿੰਘ ਰਾਹੀ, ਮੱਘਰ ਸਿੰਘ, ਜਰਨੈਲ ਸਿੰਘ, ਹਰਬੰਸ ਸਿੰਘ, ਕੁਲਵੰਤ ਸਿੰਘ ਕੁਰਾਲਾ,
ਅਵਤਾਰ ਸਿੰਘ, ਦਰਸ਼ਨ ਸਿੰਘ, ਬਲਕਾਰ ਸਿੰਘ, ਸੁਰਜੀਤ ਸਿੰਘ ਸਰਪੰਚ, ਮਨਜੀਤ ਸਿੰਘ,
ਪਰਮਿੰਦਰ ਸਿੰਘ, ਨਿਰਮਲ ਸਿੰਘ ਦਾਤਾ, ਜਸਵੰਤ ਸਿੰਘ ,ਮਨਮੋਹਨ ਸਿੰਘ, ਜਗਜੀਤ
ਸਿੰਘ,ਭੁਪਿੰਦਰ ਸਿੰਘ ਗੁਰਿੰਦਰ ਸਿੰਘ, ਸਵਰਨ ਸਿੰਘ ਆਦਿ ਮੌਜੂਦ ਸਨ |





0 Comments