ਵਿਧਾਇਕ ਗਿਲਜੀਆਂ ਨੇ ਵੀ ਲੁਆਈ ਹਾਜ਼ਿਰੀ.... ਟਾਂਡਾ ਉੜਮੜ, 28 ਫ਼ਰਵਰੀ (ਨਵਦੀਪ ਸਿੰਘ ) - ਅਹੀਆਪੁਰ ਯੂਥ ਕਲੱਬ ਵੱਲੋ ਰਾਮ ਗਲੀ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਲਈ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਧਾਰਮਿਕ ਸਮਾਗਮ ਕਰਵਾਇਆ ਗਿਆ | ਕੌਂਸਲਰ ਹਿਮਾਂਸ਼ੂ ਆਸ਼ੂ ਵੈਦ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਸੁਭਾਸ਼ ਬਾਵਾ , ਹਰਜੀਤ ਹੀਰਾ, ਥੁੜ੍ਹ ਬਾਬਾ ਦੀਆਂ ਭਜਨ ਮੰਡਲੀਆਂ ਨੇ ਭਜਨਾ ਦੇ ਨਾਲ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ | ਇਸ ਮੌਕੇ ਹਾਜ਼ਿਰੀ ਲੁਆਉਣ ਆਏ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕੌਂਸਲਰ ਆਸ਼ੂ ਵੈਦ ਨੂੰ ਸਨਮਾਨਿਤ ਕੀਤਾ | ਇਸ ਮੌਕੇ ਕੌਂਸਲਰ ਗੁਰਸੇਵਕ ਮਾਰਸ਼ਲ, ਡਾ. ਕੇਵਲ ਸਿੰਘ, ਬਾਬੂ ਰੂਪ ਲਾਲ, ਵਿਪਨ ਮਰਵਾਹਾ, ਕੌਂਸਲਰ ਕਮਲੇਸ਼ ਕੁਮਾਰੀ, ਡਾ. ਬਲਦੇਵ ਰਾਜ, ਜਗਜੀਵਨ ਜੱਗੀ, ਹਰਿਕ੍ਰਿਸ਼ਨ ਸੈਣੀ, ਕੁਲਜੀਤ ਬਿੱਟੂ, ਬਿੱਟੂ ਸੋਂਧੀ, ਲਵਲੀ ਸੋਂਧੀ, ਗਗਨ ਵੈਦ, ਲਸ਼ਮਣ ਦਾਸ ਮਹਿੰਦਰੂ, ਟੋਨੀ ਮਹਿੰਦਰੂ, ਜਗਮੋਹਨ ਪਲਟਾ, ਰਾਣੀ, ਮੀਨਾ ਵੈਦ, ਨੇਹਾ ਵੈਦ, ਸੰਗੀਤਾ ਵੈਦ, ਸੁਨੈਨਾ ਵੈਦ, ਓਮਕਾਰ ਵੈਦ, ਮੀਨੁ ਸੋਂਧੀ, ਆਂਚਲ ਸੋਂਧੀ, ਗੁਰਮੁਖ ਸਿੰਘ, ਪਰਮਜੀਤ ਬਾਬੂ, ਚੇਤਨ ਸੋਂਧੀ, ਚੰਦਰ ਸ਼ੇਖਰ ਜਸਰਾ, ਯਸ਼ਪਾਲ ਸ਼ਰਮਾ, ਵਿਕਾਸ ਮਹਿੰਦਰੂ, ਸਨੀ ਕਲਸੀ ਆਦਿ ਨੇ ਹਾਜ਼ਿਰੀ ਲੁਆਈ |




0 Comments