ਦਸੂਹਾ,7 ਫਰਵਰੀ (ਹਰਪਾਲ ਸਿੰਘ, ਗੁਰਪ੍ਰੀਤ ਸਹੋਤਾ ) ਅੱਜ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਪੁਰਬ ਨੂੰ ਸਮਰਪਤ ਗੁਰਦੁਆਰਾ ਸਿੰਘ ਸਭਾ ਦਸੂਹਾ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਜੀਤ ਸਿੰਘ ਦਸੂਹਾ ਮੁੱਖ ਪ੍ਰਬੰਧਕ ਦੀ ਅਗਵਾਈ ਹੇਠ ਮਹਾਨ ਕੀਰਤਨ ਦਰਬਾਰ ਸਮਾਗਮ ਕਰਵਾਇਆ ਗਿਆ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਚੱਲੇ ਇਸ ਕੀਰਤਨ ਦਰਬਾਰ ਸਮਾਗਮ ਵਿੱਚ ਸਿੱਖ ਪੰਥ ਦੇ ਵਿਦਵਾਨ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਲੁਧਿਆਣੇ ਵਾਲਿਆਂ ਨੇ ਕਥਾ ਸਰਵਣ ਕਰਵਾਈ ਜਦਕਿ ਭਾਈ ਹਰਜਿੰਦਰ ਸਿੰਘ ਸ੍ਰੀਨਗਰ, ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁਖਜਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਕਰਨੈਲ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ, ਭਾਈ ਬਿਕਰਮਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਿੰਘ ਸਭਾ ਦਸੂਹਾ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ । ਇਸ ਮੌਕੇ ਮੁੱਖ ਪ੍ਰਬੰਧਕ ਮਨਜੀਤ ਸਿੰਘ ਦਸੂਹਾ ਨੇ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਜੀਤ ਸਿੰਘ ਦਸੂਹਾ ਦਾ ਹਰ ਸਾਲ ਕੀਰਤਨ ਦਰਬਾਰ ਸਮਾਗਮ ਕਰਵਾਉਣ ਸੰਬੰਧੀ ਵਿਸੇਸ ਤੌਰ ਤੇ ਧੰਨਵਾਦ ਕੀਤਾ ਗਿਆ । ਇਸ ਮੌਕੇ ਵੱਖ ਵੱਖ ਰਾਗੀ ਜਥਿਆਂ ਦਾ ਸਨਮਾਨ ਵੀ ਕੀਤਾ ਗਿਆ ।
ਇਸ ਮੌਕੇ ਜਤਿੰਦਰ ਸਿੰਘ ਬਾਜਵਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਦਸੂਹਾ, ਕਰਨੈਲ ਸਿੰਘ ਖਾਲਸਾ, ਅਮਰੀਕ ਸਿੰਘ ਗੱਗੀ ਠੁਕਰਾਲ, ਪਰਮਜੀਤ ਸਿੰਘ, ਸੁਰਜੀਤ ਸਿੰਘ ਕੈਰੇ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ, ਡਾ ਗੁਰਮੀਤ ਸਿੰਘ ਕਲਸੀ, ਲਖਵਿੰਦਰ ਸਿੰਘ ਕੈਰੇਂ, ਮੈਨੇਜਰ ਸੁਖਬੀਰ ਸਿੰਘ ਨਈਅਰ, ਹੈੱਡਮਾਸਟਰ ਦਲਵੀਰ ਸਿੰਘ ਨਈਅਰ, ਗੁਰਚਰਨ ਸਿੰਘ ਡਾਇਮੰਡ, ਸੁਖਵਿੰਦਰ ਸਿੰਘ ਮੂਨਕ, ਬਲਬੀਰ ਸਿੰਘ ਦਸੂਹਾ, ਤਜਿੰਦਰ ਸਿੰਘ ਬੰਟੀ ਮਰਵਾਹਾ, ਇਕਬਾਲ ਸਿੰਘ, ਪਰਮਿੰਦਰ ਸਿੰਘ, ਦਿਲਪ੍ਰੀਤ ਸਿੰਘ ਮਰਵਾਹਾ, ਰਾਜੂ ਠੁਕਰਾਲ, ਟੀਪੂ ਠੁਕਰਾਲ, ਜਗਮੋਹਣ ਸਿੰਘ ਲਾਡੀ ਪੁਰੀ, ਤਰਸੇਮ ਸਿੰਘ ਖਾਲਸਾ,
ਹਰਵਿੰਦਰ ਸਿੰਘ ਕਲਸੀ, ਸਰੂਪ ਸਿੰਘ ਵਾਲੀਆ, ਸੁਰਿੰਦਰ ਸਿੰਘ ਭਾਟੀਆ, ਸੁਰਜੀਤ ਸਿੰਘ ਸੋਨੂੰ, ਜਤਿੰਦਰ ਕੌਰ ਠੁਕਰਾਲ, ਸੁਰਿੰਦਰ ਕੌਰ ਕਾਲੜਾ, ਜਤਿੰਦਰ ਕੌਰ, ਮਨਿੰਦਰ ਕੌਰ, ਪ੍ਰੀਤੀ ਅਰੋਡਾ, ਸੰਿਮੀ ਪੁਰੀ, ਸ਼ਾਲੂ ਠੁਕਰਾਲ ਵੀ ਹਾਜਰ ਸਨ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਨਿਭਾਈ ।



0 Comments