ਦਿੱਲੀ ਸੰਘਰਸ਼ ਕਰ ਰਹੇ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਦੀਆਂ ਬੇਟੀਆਂ ਸੜਕ ਹਾਦਸੇ ਵਿੱਚ ਹੋਈਆਂ ਗੰਭੀਰ ਜਖ਼ਮੀ


ਟਾਂਡਾ ਉੜਮੁੜ, 1 ਫਰਵਰੀ ( ਨਵਦੀਪ ਸਿੰਘ) -
ਅੱਜ ਸ਼ਾਮ ਹਾਈਵੇ ਤੇ ਮਾਲਵਾ ਮੋਟਰਜ਼ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਦਿੱਲੀ ਵਿੱਚ ਕਿਸਾਨ ਅੰਦੋਲਨ ਵਿੱਚ ਸੰਘਰਸ਼ ਕਰ ਰਹੀ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀਆਂ ਬੇਟੀਆਂ ਗੰਭੀਰ ਜਖ਼ਮੀ ਹੋ ਗਈਆਂ | ਹਾਦਸਾ ਵਾਪਰਿਆ ਜਦੋ ਐਕਟਿਵਾ ਸਵਾਰ ਸੁਖਮਨਦੀਪ ਕੌਰ ਅਤੇ ਗੁਰਕੀਰਤ ਕੌਰ ਅਚਾਨਕ ਮੁੜੀ ਕਾਰ ਤੋਂ ਬਚਦੀਆਂ ਹੋਈਆਂ ਕਾਰ ਦੀ ਲਪੇਟ ਵਿੱਚ ਆਕੇ ਸੜਕ ਦੇ ਡਿੱਗ ਗਈਆਂ | ਗੰਭੀਰ ਹਾਲਤ ਵਿੱਚ ਜਖ਼ਮੀ ਹੋਈਆਂ ਦੋਨਾਂ ਲੜਕੀਆਂ ਨੂੰ ਟਾਂਡਾ ਦੇ ਵੇਵਜ ਹਸਪਤਾਲ ਵਿੱਚ ਭਰਤੀ ਕਰਵਾਇਆ | 

 


Post a Comment

0 Comments