ਕਿਸਾਨ ਜਥੇਬੰਦੀਆਂ ਵੱਲੋ ਟਾਂਡਾ ਵਿੱਚ ਹਾਈਵੇ ਸਮੇਤ ਵੱਖ ਵੱਖ ਸੜਕਾਂ ਤੇ ਚੱਕਾ ਜਾਮ ਕਰਕੇ ਕੀਤੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਟਾਂਡਾ ਉੜਮੁੜ, 6 ਫਰਵਰੀ ( ਨਵਦੀਪ ਸਿੰਘ) - ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਅਤੇ ਦਿੱਲੀ ਵਿੱਚ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਮੋਰਚੇ ਦੇ ਸੱਦੇ ਤੇ ਅੱਜ ਟਾਂਡਾ ਇਲਾਕੇ ਵਿੱਚ ਵੀ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਹਾਈਵੇ ਅਤੇ ਹੋਰ ਸੜਕਾਂ ਤੇ ਚੱਕਾ ਜਾਮ ਅੰਦੋਲਨ ਕੀਤਾ | ਇਸ ਦੌਰਾਨ ਮੁੱਖ ਪ੍ਰਦਰਸ਼ਨ   ਜਥੇਬੰਦੀ ਦੋਆਬਾ ਕਿਸਾਨ ਕਮੇਟੀ ਵੱਲੋ ਬਿਜਲੀ ਘਰ ਚੋਂਕ ਟਾਂਡਾ ਵਿਖੇ ਹਾਈਵੇ ਜਾਮ ਕੀਤਾ |  ਇਸਦੇ ਨਾਲ ਹੀ ਅੱਡਾ ਸਰਾਂ ਵਿਖੇ ਕਿਸਾਨ ਸੰਘਰਸ਼ ਕਮੇਟੀ ਵੱਲੋ ਟਾਂਡਾ ਹੁਸ਼ਿਆਰਪੁਰ ਰੋਡ ਤੇ ਸੁੱਖਾ ਦਰੀਆ ਪ੍ਰਧਾਨ ਅਸ਼ਵਨੀ ਕੁਮਾਰ ਦੀ ਅਗਵਾਈ , ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਜੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਕੁਲਦੀਪ ਸਿੰਘ ਬੇਗੋਵਾਲ, ਕਸ਼ਮੀਰ ਸਿੰਘ ਫੱਤਾ ਕੁੱਲਾ ਦੀ ਅਗਵਾਈ ਵਿੱਚ ਬਿਆਸ ਦਰਿਆ ਪੁਲ ਨਜ਼ਦੀਕ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ਅਤੇ ਰੜਾ ਮੋੜ ਨਜ਼ਦੀਕ ਜਲਾਲਪੁਰ ਇਲਾਕੇ ਦੇ ਨੌਜਵਾਨਾਂ ਵਲੋਂ ਬੇਗੋਵਾਲ ਮਾਰਗ ਬੰਦ ਕਰਕੇ ਚੱਕਾ ਜਾਮ ਕੀਤਾ  |

 ਹਾਈਵੇ ਤੇ ਬਿਜਲੀ ਘਰ ਚੋਂਕ ਨਜ਼ਦੀਕ ਦੋਆਬਾ ਕਿਸਾਨ ਕਮੇਟੀ  ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ ਵਿੱਚ  ਹਾਈਵੇਅ ਤੇ ਚੱਕਾ ਜਾਮ ਕਰਕੇ ਖੇਤੀ ਕਾਨੂੰਨਾਂ ਅਤੇ ਸਰਕਾਰ ਦੇ ਜਬਰ ਖ਼ਿਲਾਫ਼ ਅਵਾਜ ਬੁਲੰਦ ਕੀਤੀ |  ਇਸ ਮੌਕੇ  ਜਥੇਬੰਦੀ ਦੇ ਆਗੂਆਂ ਪ੍ਰਿਥਪਾਲ ਸਿੰਘ ਗੁਰਾਇਆ,ਸਤਪਾਲ ਸਿੰਘ ਮਿਰਜ਼ਾਪੁਰ,  ਹਰਨੇਕ ਸਿੰਘ ਟਾਂਡਾ,ਹਰਦੀਪ ਖੁੱਡਾ  ਬਲਬੀਰ ਸਿੰਘ ਸੋਹੀਆ, ਗੁਰਮਿੰਦਰ ਸਿੰਘ,ਅਮਰਜੀਤ ਸਿੰਘ ਕੁਰਾਲਾ ਆਦਿ ਨੇ ਆਖਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਅਵਾਜ ਬੁਲੰਦ ਕਰਨ ਦੇ ਨਾਲ ਨਾਲ ਦਿੱਲੀ ਅੰਦੋਲਨ ਦੌਰਾਨ ਮੋਦੀ ਸਰਕਾਰ ਵੱਲੋ ਨੌਜਵਾਨ ਕਿਸਾਨਾਂ, ਪੱਤਰਕਾਰਾਂ ਤੇ ਕੀਤੇ ਤਸ਼ੱਦਦ ਦੇ ਵਿਰੋਧ ਅਤੇ ਉਨ੍ਹਾਂ ਦੀ ਜੇਲਾਂ ਵਿੱਚੋਂ  ਰਿਹਾਈ ਦੀ ਮੰਗ ਲਈ ਇਹ ਚੱਕਾ ਜਾਮ ਸਵੇਰੇ 12   ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ ਗਿਆ  | ਇਸ ਦੌਰਾਨ ਕਿਸਾਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਨਾਰੇਬਾਜੀ ਕਰਦੇ ਹੋਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਖਿਲਾਫ ਵਿਰੋਧ ਦਰਜ ਕਰਵਾਇਆ |

 ਇਸ ਮੌਕੇ  ਜਰਨੈਲ ਸਿੰਘ ਕੁਰਾਲਾ, ਨਿਰਮਲ ਸਿੰਘ ਲੱਕੀ, ਮਨਜੀਤ ਸਿੰਘ ਦਸੂਹਾ,  ਅਮਰਜੀਤ ਸਿੰਘ ਮੂਨਕ, ਭਜਨ ਸਿੰਘ, ਜਸਬੀਰ ਸਿੰਘ ਖੁੱਡਾ,ਸਤਨਾਮ ਸਿੰਘ ਢਿੱਲੋਂ,  ਕਰਮਜੀਤ ਸਿੰਘ ਜਾਜਾ, ਮੰਤਰੀ ਜਾਜਾ, ਸ਼ਿੰਦਾ ਲੋਧੀ ਚੱਕ, ਸਤਿੰਦਰ ਸੰਧੂ, ਸੰਦੀਪ ਸੰਧੂ, ਰਤਨ ਸਿੰਘ, ਪ੍ਰਦੀਪ ਮੂਨਕ, ਬੂਟਾ ਸਿੰਘ, ਮਹਿੰਦਰ ਸਿੰਘ, ਗੁਰਜੀਤ  ਸਿੰਘ ਚੋਹਾਨ, ਦਿਲਬਾਗ ਸਿੰਘ, ਜੈਰਾਮ ਸਿੰਘ, ਰਜਿੰਦਰ ਸਿੰਘ ਬੈਂਚਾਂ, ਸੁਰਿੰਦਰ ਸਿੰਘ ਬਿੱਟਾ, ਅਵਤਾਰ ਸਿੰਘ ਕੰਧਾਲਾ ਜੱਟਾ,ਨਗਿੰਦਰ ਸਿੰਘ, ਗੋਪੀ ਹੁੰਦਲ, ਕੁਲਦੀਪ ਸਿੰਘ, ਹਰਮੀਤ  ਔਲਖ, ਸੁਖਵਿੰਦਰ ਜੀਤ ਸਿੰਘ ਝਾਵਰ, ਸ਼ਿਵ ਪੂਰਨ ਸਿੰਘ, ਸੁਖਵਿੰਦਰ ਮੂਨਕ, ਸੁਖਦੇਵ ਸਿੰਘ, ਸੁੱਖਾ ਨਰਵਾਲ, ਤਰਲੋਚਨ ਸਿੰਘ,  ਕੁਲਵੰਤ ਸਿੰਘ ਕੁਰਾਲਾ, ਪ੍ਰੋਫੈਸਰ ਕੁਲਦੀਪ ਸਿੰਘ, ਰਮਣੀਕ ਸਿੰਘ ਆਦਿ ਮੌਜੂਦ ਸਨ | ਇਸੇ ਤਰਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਟਾਂਡਾ ਜੋਨ ਵੱਲੋ ਸਰਕਾਰੀ ਹਸਪਤਾਲ ਚੋਂਕ ਟਾਂਡਾ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | 


Post a Comment

0 Comments