ਪਿੰਡ ਮਸੀਤਪਲ ਕੋਟ ਵਿੱਚ ਪਾਠਕ ਹਸਪਤਾਲ ਦੀ ਟੀਮ ਨੇ ਲਾਇਆ ਮੁਫ਼ਤ ਮੈਡੀਕਲ ਚੈੱਕਅਪ ਕੈਂਪ


 ਟਾਂਡਾ ਉੜਮੁੜ , 11  ਫਰਵਰੀ (ਨਵਦੀਪ ਸਿੰਘ ) -ਨੌਜਵਾਨ ਸਹਾਇਕ ਕਲੱਬ ਅਤੇ ਦਸ਼ਮੇਸ਼ ਸਮਾਜ ਸੇਵਕ ਸੁਸਾਇਟੀ ਵੱਲੋ ਪਿੰਡ ਮਸੀਤਪਲ ਕੋਟ ਦੇ ਭਾਈ ਘੁਮੰਡਾ ਸਿੰਘ ਹਾਲ ਵਿੱਚ ਇਕ ਰੋਜ਼ਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ | ਕਲੱਬ ਦੇ ਪ੍ਰਧਾਨ ਗੁਰਦੇਵ ਸਿੰਘ ਦੀ ਅਗਵਾਈ ਵਿੱਚ ਲੱਗੇ ਇਸ ਕੈਂਪ ਦਾ ਉਦਘਾਟਨ ਮਾਸਟਰ ਤਰਲੋਚਨ ਸਿੰਘ ਅਤੇ  ਸੇਵਾਮੁਕਤ ਪੰਚਾਇਤ ਅਫਸਰ ਨੰਬਰਦਾਰ ਦਰਸ਼ਨ ਸਿੰਘ  ਨੇ ਕੀਤਾ | ਕੈਂਪ ਵਿੱਚ ਪਾਠਕ ਹਸਪਤਾਲ ਅਤੇ ਐਕਸੀਡੈਂਟ ਕੇਅਰ ਸੈਂਟਰ ਟਾਂਡਾ ਦੇ ਮਾਹਿਰ ਡਾਕਟਰਾਂ  ਡਾ. ਰੋਹਿਤ ਪਾਠਕ, ਡਾ. ਅਮਿਤ ਪਾਠਕ , ਡਾ. ਅਨੂਪਮਾ ਪਾਠਕ, ਕੁਲਵਿੰਦਰ ਸਿੰਘ, ਕੁਲਵੰਤ ਕੌਰ, ਨਵਦੀਪ ਕੌਰ, ਦਵਿੰਦਰ ਸਿੰਘ, ਪ੍ਰਿਆ ਅਤੇ ਐੱਚ ਐੱਸ ਸ਼ਰਮਾ ਦੀ ਟੀਮ ਦਿਲ ਦੇ ਰੋਗ, ਹੱਡੀਆਂ ਜੋੜਾ, ਦੰਦਾਂ ਅਤੇ ਹੋਰ ਬਿਮਾਰੀਆਂ ਸੰਬੰਧੀ ਮਰੀਜ਼ਾਂ ਦਾ ਚੈੱਕਅਪ ਕੀਤਾ  ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ  |

ਇਸ ਮੌਕੇ ਵੱਖ ਵੱਖ ਤਰਾਂ ਦੇ ਟੈਸਟ ਵੀ ਮੁਫ਼ਤ ਕੀਤੇ ਗਏ | ਕੈਂਪ ਦੌਰਾਨ ਡਾਕਟਰਾਂ ਦੀ ਟੀਮ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਹੈਲਥ ਟਿਪਸ ਵੀ ਦਿੱਤੇ  | ਪ੍ਰਬੰਧਕਾਂ ਵੱਲੋ ਕੈਂਪ ਦੇ ਸਮਾਪਨ ਤੇ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਿਲਵਰ ਓਕ ਸਕੂਲ ਟਾਂਡਾ ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਨੇ ਕਲੱਬ ਦੇ ਇਸ ਸਮਾਜ ਸੇਵੀ ਮਿਸ਼ਨ ਦੀ ਸਲਾਘਾ ਕੀਤੀ | ਇਸ ਮੌਕੇ ਮਲਵਿੰਦਰ ਸਿੰਘ, ਸੁਖਵਿੰਦਰ ਸਿੰਘ ਬੱਬੂ, ਜਸਵਿੰਦਰ ਸਿੰਘ, ਸਰਵਣ ਸਿੰਘ, ਮਨਜੀਤ ਸਿੰਘ, ਜਸਪ੍ਰੀਤ ਸਿੰਘ, ਦਵਿੰਦਰ ਸਿੰਘ, ਗੋਲਡੀ ਮਸੀਤੀ, ਤਰਨ ਸੈਣੀ, ਸੁਮਿੱਤਰ ਸਿੰਘ, ਬਹਾਦਰ ਸਿੰਘ, ਕੀਰਤ ਸੈਣੀ, ਸਿਮਰਨ ਸਿੰਘ, ਹਰਭਜਨ ਸਿੰਘ, ਹਰਪਾਲ ਸਿੰਘ, ਪਿਆਰਾ ਸਿੰਘ, ਐਡਵੋਕੇਟ ਹਰਜੋਤ ਕਮਲ ਸਿੰਘ, ਬਿਕਰਮ ਸਿੰਘ ਆਦਿ ਮੌਜੂਦ ਸਨ

Post a Comment

0 Comments