ਵਰਕਿੰਗ ਕਮੇਟੀ ਮੈਂਬਰ ਲੱਖੀ ਗਿਲਜੀਆਂ ਦਾ ਪਿੰਡ ਜਲਾਲਪੁਰ ਵਿੱਚ ਹੋਇਆ ਸਨਮਾਨ

ਟਾਂਡਾ ਉੜਮੁੜ, 18  ਮਾਰਚ  -  ਸ਼ਿਰੋਮਣੀ ਅਕਾਲੀ ਦਲ ਬਾਦਲ ਆਲਾਕਮਾਂਡ ਵੱਲੋ ਸੀਨੀਅਰ ਅਕਾਲੀ ਆਗੂ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਨੇ ਵਿਧਾਨ ਸਭਾ ਹਲਕਾ ਉੜਮੁੜ ਤੋਂ ਨੁਮਾਇੰਦਗੀ ਦਿੰਦੇ ਹੋਏ ਕੌਮੀ ਵਰਕਿੰਗ ਕਮੇਟੀ ਮੈਂਬਰ ਬਣਾਉਣ ਦਾ ਭਰਵਾਂ ਸਵਾਗਤ ਹੋ ਰਿਹਾ ਹੈ | ਪਿੰਡ ਜਲਾਲਪੁਰ ਵਿੱਚ ਸੀਨੀਅਰ ਆਗੂ ਜਸਵੰਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਹੋਏ ਸਨਮਾਨ ਸਮਾਗਮ ਦੌਰਾਨ ਲੱਖੀ ਗਿਲਜੀਆਂ ਨੂੰ ਸਨਮਾਨਿਤ ਕਰਦੇ ਇਲਾਕਾ ਵਾਸੀਆਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਵੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਆਖਿਆ ਇਸ ਨਿਯੁਕਤੀ ਨਾਲ ਵਰਕਰਾਂ ਵਿੱਚ ਨਵੇਂ ਜੋਸ਼ ਦਾ ਸੰਚਾਰ ਹੋਇਆ  ਹੈ | ਇਸ ਮੌਕੇ ਲੱਖੀ ਗਿਲਜੀਆਂ ਨੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਮਜ਼ਬੂਤੀ ਅਤੇ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਸੰਘਰਸ਼ ਕਰਗੇ | ਇਸ ਮੌਕੇ    ਲਖਵਿੰਦਰ ਸੇਠੀ, ਜਸਵੰਤ ਸਿੰਘ ਅੰਬੀ ਪੰਚ, ਤਰਸੇਮ ਸਿੰਘ ਨੰਦੀ, ਕੁਲਦੀਪ ਸਿੰਘ, ਬਲਬੀਰ ਸਿੰਘ ਚੇਅਰਮੈਨ  ਬਾਬਾ ਮੱਖਣ ਸ਼ਾਹ ਸੇਵਾ ਸੁਸਾਇਟੀ,  ਨੰਬਰਦਾਰ ਗੁਰਮੀਤ ਸਿੰਘ, ਲਖਵਿੰਦਰ ਪੰਮਾ, ਗੁਰਮੀਤ ਸਿੰਘ, ਸੂਬੇਦਾਰ ਮਹਿੰਦਰ ਸਿੰਘ, ਚਰਨ ਸਿੰਘ ਬੰਬੇ ਵਾਲੇ ਆਦਿ ਮੌਜੂਦ ਸਨ |

 

Post a Comment

0 Comments