ਦੋਆਬਾ ਦੀ ਸਬਤੋ ਵੱਡੀ ਪੈਦਲ ਧਾਰਮਿਕ ਯਾਤਰਾ ਸੰਗ : ਪਿੰਡ ਖਡਿਆਲਾ ਸੈਣੀਆਂ ਤੋਂ ਰਵਾਨਾ


ਹੁਸ਼ਿਆਰਪੁਰ , 1 ਮਾਰਚ (ਗੁਰਪ੍ਰੀਤ ਸਿੰਘ ਸਹੋਤਾ/ ਨਵਦੀਪ ਸਿੰਘ )- ਦੋਆਬਾ ਦੀ ਸਬ ਤੋਂ  ਵੱਡੀ ਪੈਦਲ ਧਾਰਮਿਕ ਯਾਤਰਾ ਪਾਵਨ ਸੰਗ ਅੱਜ ਰਵਾਨਾ ਹੋਇਆ ਹੈ | ਹੁਸ਼ਿਆਰਪੁਰ ਜ਼ਿਲੇ ਦੇ ਇਤਿਹਾਸਕ ਨਗਰ ਪਿੰਡ ਖਡਿਆਲਾ ਸੈਣੀਆਂ ਤੋਂ ਅੱਜ ਬਾਦ ਦੁਪਹਿਰ ਜਥੇਦਾਰ ਜੋਗਿੰਦਰ ਸਿੰਘ ਜੀ ਦੀ ਅਗਵਾਈ ਹੇਠ ਚਾਰ ਰੋਜ਼ਾ ਪੈਦਲ ਸੰਗ ਯਾਤਰਾ ਦੇ ਰੂਪ ਵਿੱਚ ਸ੍ਰੀ ਚੋਲਾ ਸਾਹਿਬ ਜੀ ਦੇਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਲਈ ਜੈਕਾਰਰਿਆਂ ਦੀ ਗੂੰਜ ਹੇਠ ਰਵਾਨਾ ਹੋਇਆ। ਇਸ ਤੋਂ ਪਹਿਲਾਂ ਨਗਰ ਦੀ ਹਦੂਦ ਅੱਦਰ ਪੈਂਦੇ ਵੱਖ ਵੱਖ ਧਾਰਮਿਕ ਅਸਥਾਨਾਂ ’ਤੇ ਚੱਲ ਰਹੇਸ੍ਰੀ ਅਖੰਡ ਪਾਠ ਸਾਹਿਬ ਦੇਪਾਠ ਦੀਆਂ ਲੜੀਆਂ ਦੀ ਅਰਦਾਸ ਕੀਤੀ ਗਈ ।
ਅੱਜ ਮੁੱਖ ਸਮਾਗਮ ਗੁਰਦੁਆਰਾ ਸਿੰਘ ਸਭਾ ਵਿਖੇਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ  ਪੰਥ ਦੇ ਪ੍ਰਸਿੱਧ ਰਾਗੀਆਂ, ਢਾਡੀਆਂ, ਕਵੀਸ਼ਰੀ ਜਥਿਆਂ ਵਲੋਂ ਵਿਸ਼ੇਸ਼ ਤੌਰ ’ਤੇ ਪਹੰੁਚ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਵੱਖ ਵੱਖ ਰਾਜਸੀ ’ਤੇਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ, ਸੰਤ ਮਹਾਂਪੁਰਸ਼ਾਂ ’ਚ ਬਾਬਾ ਸੰਤ ਬਾਬਾ ਨਿਹਾਲ ਸਿੰਘ , ਬਾਬਾ ਗੁਰਨਾਮ ਸਿੰਘ ਭੂਰੀ ਵਾਲੇ, ਬਾਬਾ ਸਰੂਪ ਸਿੰਘ, ਬਾਬਾ ਅਮਰੀਕ ਸਿੰਘ ਭੂਰੀਵਾਲੇ, ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆਂ, ਜਥੇਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ,ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ, ਦੇਸ ਰਾਜ ਸਿੰਘ ਧੁੱਗਾ ਸਾਬਕਾ ਪਾਰਲੀਮਨੀ ਸਕੱਤਰ ’ਤੇ ਪ੍ਰਧਾਨ ਐਸ.ਸੀ.ਵਿੰਗ ਸ੍ਰੋਮਣੀ ਅਕਾਲੀ ਦਲ (ਡੀ), ਵਿਧਾਇਕ ਸੰਗਤ ਸਿੰਘ ਗਿਲਜੀਆਂ, ਬਲਵੀਰ ਸਿੰਘ ਮਿਆਣੀ, ਕੁਲਵਿੰਦਰ ਸਿੰਘ ਜੰਡਾ, ਫੁੰਮਣ ਸਿੰਘ ਅਉਨ ਆਰ ਆਈ , ਲਖਵਿੰਦਰ  ਸਿੰਘ ਲੱਖੀ, ਜਸਵਿੰਦਰ ਸਿੰਘ ਖੁਣਖੁਣ, ਅਮਰੀਕ ਸਿੰਘ ਭਾਗੋਵਾਲ, ਕਰਮਵੀਰ ਸਿੰਘ ਘੁੰਮਣ, ਇੰਦਰਜੀਤ ਸਿੰਘ ਲੱਕੀ, ਬਾਬਾ ਬਲਜੀਤ ਸਿੰਘ, ਰਘੁਬੀਰ ਸਿੰਘ, ਪ੍ਰੀਤਮ ਸਿੰਘ, ਜੋਗਿੰਦਰ ਸਿੰਘ, ਕਮੇਟੀ ਪ੍ਰਧਾਨ ਲਵਪ੍ਰੀਤ ਸਿੰਘ, ਇਕਬਾਲ ਸਿੰਘ ਮਠਾਰੂ, ਦਵਿੰਦਰ ਸਿੰਘ ਮਠਾਰੂ,ਹਰਦੀਪ ਸਿੰਘ ਲਾਲੀ, ਸ਼ਿਵਚਰਨ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ। ਇਸ ਧਾਰਮਿਕ ਸਮਾਗਮ ਦੇ ਅਖੀਰ ’ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਐਸ ਜੀ ਪੀ ਸੀ ਨੇ ਆਏ ਹੋਏ ਮਹਾਂਪੁਰਸ਼ਾਂ, ਰਾਜਸੀ ਆਗੂਆਗੂਆਂ , ਕੀਰਤਨੀ ਜਥਿਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।ਕ ਕਮੇਟੀ ਵਲੋਂ ਧਾਰਮਿਕ, ਰਾਜਸੀ, ਦਾਨੀ ਸੱਜਣਾਂ ਅਤੇ ਹੋਰ ਆਈਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

 ਇਥੇ ਇਹ ਦੱਸਣਾ ਗੋਰਤਲਬ ਹੈ ਕਿ ਇਹ ਚਾਰ ਰੋਜ਼ਾ ਪੈਦਲ ਸੰਗ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਦੀ ਅਗਵਾਈ ਹੇਠ ਸੰਗਤਾਂ ਪਹਿਲੀ ਰਾਤ ਪਿੰਡ ਕੋਟਲੀ ਜੰਡ, ਦੂਸਰੀ ਰਾਤ ਪਿੰਡ ਹਰਚੋਵਾਲ ਅਤੇ ਤੀਸਰੀ ਰਾਤ ਘੰੁਮਣਾ ਕਲਾਂ ਵਿਖੇ ਰਾਤ ਦੇਵਿਸ਼ਰਾਮ ਕਰਨ ਤੋਂ ਬਾਦ ਚੌਥੇ ਦਿਨ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨਗੀਆਂ। ਇਸ ਸੰਗ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿਸ਼ੇਸ਼ ਤੌਰ ’ਤੇ ਪਹੁੰਚਦੀਆਂ ਹਨ। ਇਸ ਦੌਰਾਨ ਸ਼ਰਧਾਲੂ ਸੰਗਤਾਂ ਵਲੋਂ ਪੈਦਲ ਸੰਗ ਦਾ ਥਾਂ ਥਾਂ ’ਤੇ ਭਰਵਾਂ ਸਵਾਗਤ ਕੀਤਾ ਜਾਂਦਾ ਹੈ ਅਤੇਵੱਖ ਵੱਖ ਪ੍ਰਕਾਰ ਦੇ ਲੰਗਰ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਸੰਗਤਾਂ ਲਈ ਸਿਹਤ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆ ਹਨ। ਕਰੋਨਾ ਵਾਇਰਸ ਤੋਂ ਬਚਣ ਲਈ ਸੰਗਤਾਂ ਵਲੋਂ ਹਰ ਪ੍ਰਕਾਰ ਦੀਆ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।


Post a Comment

0 Comments