ਟਾਂਡਾ ਉੜਮੁੜ,14 ਅਪ੍ਰੈਲ (ਪੱਤਰਕਾਰ ਮੰਚ ) - ਟਾਂਡਾ ਪੁਲਸ ਦੀ ਟੀਮ ਨੇ ਅੱਜ ਜ਼ਿਲ੍ਹਾ ਪੁਲਸ ਮੁਖੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਬਿਆਸ ਦਰਿਆ ਦੇ ਕੰਡੇ ਅਬਦੁੱਲਾਪੁਰ ਮੰਡ ਇਲਾਕੇ ਵਿੱਚ ਵੱਡਾ ਸਰਚ ਅਪ੍ਰੇਸ਼ਨ ਕੀਤਾ ਹੈ | ਡੀ.ਐੱਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਦੀ ਅਗਵਾਈ ਵਿੱਚ ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਅਤੇ ਆਬਕਾਰੀ ਵਿਭਾਗ ਦੇ ਕਰਮਚਾਰੀਆਂ ਨੇ ਇਸ ਸਰਚ ਅਪ੍ਰੇਸ਼ਨ ਵਿੱਚ ਭਾਗ ਲਿਆ |
ਇਸ ਦੌਰਾਨ ਕਿਸੇ ਅਣਪਛਾਤੇ ਤਸਕਰ ਵੱਲੋ ਸਰਕੰਡਿਆ ਵਿੱਚ ਲੁਕੋ ਕੇ ਰੱਖੀ ਲਾਹਣ ਅਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲਾ ਸਾਜੋ ਸਮਾਨ ਵੀ ਬਰਾਮਦ ਹੋਇਆ | ਬਰਾਮਦ ਹੋਈ ਲਾਹਣ ਨੂੰ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ | ਇਸ ਦੌਰਾਨ ਡੀ.ਐੱਸ.ਪੀ ਖੱਖ ਨੇ ਦੱਸਿਆ ਕਿ ਇਲਾਕੇ ਵਿੱਚ ਪੁਲਸ ਟੀਮਾਂ ਲਗਾਤਾਰ ਮੁਸਤੈਦ ਹਨ ਅਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਲਗਤਾਰ ਛਾਪੇਮਾਰੀ ਕੀਤੀ ਜਾਵੇਗੀ |



0 Comments