ਕੋਵਿਡ 19 ਦੇ ਮੱਦੇਨਜ਼ਰ ਡਾ ਖੁਣਖੁਣ ਦੇ ਮਾਤਾ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣਗੇ ਸਿਰਫ ਪਰਿਵਾਰਕ ਮੈਂਬਰ

 ਟਾਂਡਾ ਉੜਮੁੜ 14 ਅਪ੍ਰੈਲ (ਪੱਤਰਕਾਰ ਮੰਚ)-  ਕੋਵਿਡ 19 ਕਾਰਨ ਪੈਦਾ ਹੋਏ ਹੰਗਾਮੀ ਹਲਾਤਾਂ ਦੇ ਮੱਦੇਨਜ਼ਰ  ਟਰੇਡ ਯੂਨੀਅਨਿਸਟ ਅਤੇ ਸੀਨੀਅਰ ਅਕਾਲੀ ਆਗੂ ਡਾ ਜਸਵਿੰਦਰ ਸਿੰਘ ਖੁਣ ਖੁਣ ਕਲਾਂ, ਸਾਬਕਾ ਸਰਪੰਚ ਨਿਰਮਲ ਸਿੰਘ ਲੱਕੀ ਅਤੇ ਅਧਿਆਪਕ ਆਗੂ ਗੁਰਦੀਪ ਸਿੰਘ ਦੇ ਮਾਤਾ ਸ਼ਕੁੰਤਲ ਕੌਰ ਨਮਿੱਤ ਰੱਖੇ ਗਏ ਅੰਤਮ ਅਰਦਾਸ ਸਮਾਗਮ ਮੌਕੇ ਵੱਡਾ ਇਕੱਠ ਕਰਨ ਦੀ ਜਗ੍ਹਾ ਸਿਰਫ਼ ਪਰਿਵਾਰਕ ਮੈਂਬਰਾਂ ਵੱਲੋਂ ਹੀ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ ਗਿਆ ਹੈ। ਪਿਤਾ ਸ ਬਖਸ਼ੀਸ਼ ਸਿੰਘ ਅਤੇ ਖੁਣ ਖੁਣ ਪਰਿਵਾਰ ਨੂੰ ਲੱਗੇ ਇਸ ਸਦਮੇ ਦੌਰਾਨ ਵੱਡੇ ਰਾਜਨੀਤਿਕ ਆਗੂਆਂ ਤੋਂ ਇਲਾਵਾ ਸਮਾਜਿਕ, ਅਧਿਆਪਨ ਅਤੇ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਵੱਲੋਂ  ਅਫ਼ਸੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਿੱਥੇ ਰੋਜ਼ਾਨਾ ਵੱਖ ਵੱਖ ਖੇਤਰਾਂ ਨਾਲ ਸਬੰਧਤ  ਨਾਮੀ ਸ਼ਖ਼ਸੀਅਤਾਂ  ਡਾ ਖੁਣਖੁਣ ਨਾਲ ਅਫ਼ਸੋਸ ਜਤਾਉਣ ਪਹੁੰਚ ਰਹੀਆਂ ਹਨ ਉੱਥੇ ਕੋਵਿਡ 19 ਕਾਰਨ ਜੋ ਹੰਗਾਮੀ ਹਾਲਾਤ  ਬਣੇ ਹਨ ਅਤੇ ਇਨ੍ਹਾਂ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਸੁਝਾਈਆਂ ਗਈਆਂ ਰੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੁਣ ਖੁਣ ਪਰਿਵਾਰ ਨੇ ਆਪਣੀ ਸਮਾਜਿਕ ਜ਼ਿਮੇਵਾਰੀ ਨੂੰ ਸਮਝਦੇ ਹੋਏ ਅੰਤਮ ਅਰਦਾਸ ਮੌਕੇ ਵੱਡੇ ਇਕੱਠ ਨੂੰ ਸੰਕੋਚਦੇ ਹੋਏ ਕੇਵਲ ਪਰਿਵਾਰਕ ਮੈਂਬਰਾਂ ਵੱਲੋਂ ਹੀ ਅੰਤਮ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੇ ਜੁਆਈ ਇੰਜ ਜਸਵਿੰਦਰ ਸਿੰਘ ਅਤੇ ਪਰਿਵਾਰ ਨੇ  ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਨ ਵਾਲੇ ਸੱਜਣਾਂ, ਮਿੱਤਰਾਂ, ਪਿੰਡ ਤੇ ਇਲਾਕਾ ਵਾਸੀਆਂ ਅਤੇ ਨਾਮੀ ਸ਼ਖ਼ਸੀਅਤਾਂ  ਵੱਲੋਂ ਮਿਲ ਰਹੀ ਹਮਦਰਦੀ ਨੂੰ ਸਿਰ ਮੱਥੇ ਰੱਖਦਿਆਂ ਖ਼ਿਮਾ ਯਾਚਨਾ ਸਹਿਤ ਕੋਰੋਨਾ ਕਾਰਨ ਉਪਜੇ ਹੰਗਾਮੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਮਜਬੂਰੀ ਵੱਸ ਅੰਤਮ ਅਰਦਾਸ ਸਮਾਗਮ ਨੂੰ ਧੰਨਵਾਦ ਸਹਿਤ ਪਰਿਵਾਰਕ ਮੈਂਬਰਾਂ ਤਕ ਹੀ ਸੰਕੋਚਣ ਦਾ ਫ਼ੈਸਲਾ ਲਿਆ ਹੈ।

Post a Comment

0 Comments