ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪੂਰਾ ਹੋਵੇਗਾ 5 ਕਰੋਡ਼ ਦੀ ਲਾਗਤ ਨਾਲ ਬਣਨ ਵਾਲਾ ਕਲਿਆਣਪੁਰ 66 ਕੇ.ਵੀ. ਸਬ ਸਟੇਸ਼ਨ

ਵਿਧਾਇਕ ਗਿਲਜੀਆਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੀਤੀ ਕੰਮ ਦੀ ਸਮੀਖਿਆ  

ਟਾਂਡਾ ਉੜਮੁੜ, 12 ਮਈ ( ਨਵਦੀਪ ਸਿੰਘ ) :   ਬੇਟ ਖੇਤਰ ਦੇ ਪਛੜੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਪੀ.ਐੱਸ.ਪੀ.ਸੀ.ਐੱਲ. ਟਰਾਂਸਮਿਸ਼ਨ  ਵੱਲੋਂ 5 ਕਰੋਡ਼ ਰੁਪਏ ਦੀ ਲਾਗਤ ਨਾਲ ਬਣਾਇਆ ਜਾਣ ਵਾਲਾ ਕਲਿਆਣਪੁਰ 66 ਕੇ.ਵੀ. ਸਬ ਸਟੇਸ਼ਨ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਤਿਆਰ ਹੋ ਜਾਵੇਗਾ। ਇਹ ਜਾਣਕਾਰੀ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੇ ਅੱਜ ਵਿਧਾਇਕ ਸੰਗਤ ਸਿੰਘ ਗਿਲਜੀਆਂ ਨਾਲ ਸਾਂਝੀ ਕੀਤੀ |  ਇਲਾਕੇ ਲਈ ਇਸ ਅਹਿਮ ਪ੍ਰੋਜੈਕਟ ਸੰਬੰਧੀ  ਹਲਕਾ ਵਿਧਾਇਕ  ਅਤੇ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸੰਗਤ ਸਿੰਘ ਗਿਲਜੀਆਂ ਨੇ ਚੀਫ਼ ਇੰਜਨੀਅਰ ਟਰਾਂਸਮਿਸ਼ਨ ਆਰ.ਐੱਸ. ਸਰਾਓ ਨਾਲ ਟਾਂਡਾ ਵਿੱਚ ਮੀਟਿੰਗ ਕਰਕੇ ਕੰਮ ਦੀ ਸਮੀਖਿਆ ਕੀਤੀ ।
ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪੂਰਾ ਹੋਵੇਗਾ 5 ਕਰੋਡ਼ ਦੀ ਲਾਗਤ ਨਾਲ ਬਣਨ ਵਾਲਾ ਕਲਿਆਣਪੁਰ 66 ਕੇ.ਵੀ. ਸਬ ਸਟੇਸ਼ਨ  ਮੀਟਿੰਗ ਦੌਰਾਨ ਵਿਧਾਇਕ ਗਿਲਜੀਆਂ ਨੇ ਕਿਹਾ ਕਿ ਬੇਟ ਖੇਤਰ ਦਾ ਇਹ ਹਿੱਸਾ ਝੋਨੇ ਦੀ ਪੈਦਾਇਸ਼ ਲਈ ਜਾਣਿਆ ਜਾਂਦਾ ਹੈ ਲੇਕਿਨ ਬਿਜਲੀ ਸਪਲਾਈ  ਸੁਚਾਰੂ ਨਾ ਹੋਣ ਕਾਰਨ ਕਿਸਾਨਾਂ ਨੂੰ ਸਮੱਸਿਆਵਾਂ ਦਰਪੇਸ਼ ਆਉਂਦੀਆਂ ਹਨ | ਇਸ ਲਈ ਇਸ ਪ੍ਰੋਜੈਕਟ ਨੂੰ ਜਲਦ ਪੂਰਾ ਕੀਤਾ ਜਾਵੇ |  ਇਸ ਮੌਕੇ ਚੀਫ਼ ਇੰਜਨੀਅਰ   ਸਰਾਓ ਅਤੇ ਹੁਸ਼ਿਆਰਪੁਰ ਦੇ  ਡਿਪਟੀ ਸਰਕਲ ਇੰਜੀਨੀਅਰ ਇੰਜੀਨੀਅਰ ਪਰਵਿੰਦਰ ਸਿੰਘ ਖਾਂਬਾ ਨੇ  ਦੱੱਸਿਆ ਕਿ  ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਸ 66 ਕੇ ਵੀ ਸਬ ਸਟੇਸ਼ਨ ਦਾ ਬਣਨਾ ਬਹੁਤ ਜ਼ਰੂਰੀ ਹੈ  ਕਿਉਂਕਿ ਇਸ ਤੋਂ ਬਿਨਾਂ ਝੋਨੇ ਦੇ ਸੀਜ਼ਨ ਦੌਰਾਨ 11   ਕੇਵੀ ਵਾਲੇ ਫੀਡਰਾਂ ਦੇ ਉੱਤੇ ਲੋਡ ਬਹੁਤ ਵਧ ਜਾਂਦਾ ਹੈ, ਜਿਸ ਨਾਲ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਨਹੀਂ ਚੱਲਦੀ ਅਤੇ ਕਿਸਾਨਾਂ ਨੂੰ  ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ  ਕਿਹਾ ਕਿ ਵਿਭਾਗ ਵੱਲੋਂ  ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਸਬ ਸਟੇਸ਼ਨ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਚਾਲੂ ਕਰ ਦਿੱਤਾ ਜਾਵੇ। ਮੀਟਿੰਗ ਉਪਰੰਤ   ਪੀ.ਐੱਸ.ਪੀ.ਸੀ.ਐੱਲ. ਦੇ ਸੀ.ਐੱਮ.ਡੀ .ਏ .ਵੇਨੂੰ ਪ੍ਰਸ਼ਾਦ ਅਤੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜਨੀਅਰ  ਡੀ.ਆਈ.ਪੀ.ਐੱਸ.ਗਰੇਵਾਲ ਦੇ ਦਿਸ਼ਾ ਨਿਰਦੇਸ਼ ਅਧੀਨ ਮਹਿਕਮੇ ਇਨ੍ਹਾਂ ਅਧਿਕਾਰੀਆਂ ਨੇ ਕਲਿਆਣਪੁਰ ਜਾਕੇ ਕੰਮ ਦਾ ਨਿਰੀਖਣ ਵੀ ਕੀਤਾ |


 

Post a Comment

0 Comments