ਟਾਂਡਾ ਉੜਮੁੜ, 6 ਮਾਈ (ਪੁੰਜ ) - ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫਤਿਹ ਦੀ ਟੀਮ ਨੇ ਕੋਰੋਨਾ ਮਹਾਮਾਰੀ ਦੌਰਾਨ ਫਰੰਟਲਾਈਨ ਤੇ ਸੇਵਾਵਾਂ ਦੇ ਰਹੇ ਪੁਲਸ, ਸਿਹਤ ਅਤੇ ਸਿਵਲ ਵਿਭਾਗਾਂ ਦੇ ਕਰਮਚਾਰੀਆਂ ਲਈ ਮਾਸਕ, ਸੇਨੇਟਾਈਜਰ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਹੈ | ਇਸੇ ਕੜੀ ਵਿੱਚ ਕਲੱਬ ਦੀ ਟੀਮ ਨੇ ਪ੍ਰਧਾਨ ਸੇਵਾਮੁਕਤ ਡੀ.ਐੱਸ.ਪੀ. ਪ੍ਰਭ ਸਿੰਘ ਦੀ ਅਗਵਾਈ ਵਿੱਚ ਟਾਂਡਾ ਪੁਲਸ ਦੇ ਕਰਮਚਾਰੀਆਂ ਨੂੰ ਪਹਿਲੇ ਪੜਾਅ ਵਿੱਚ 100 ਐੱਨ.95 ਮਾਸਕ ਭੇਟ ਕੀਤੇ | ਥਾਣਾ ਮੁਖੀ ਇੰਸਪੈਕਟਰ ਬਿਕਰਮ ਸਿੰਘ ਨੂੰ ਇਹ ਮਾਸਕ ਭੇਟ ਕਰਦੇ ਹੋਏ ਪ੍ਰਭ ਸਿੰਘ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਮਦਦ ਦਾ ਮਿਸ਼ਨ ਜਾਰੀ ਰਹੇਗਾ | ਇਸਦੇ ਨਾਲ ਹੀ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਅ ਲਈ ਜਾਗਰੂਕਤਾ ਦਾ ਸੰਚਾਰ ਕੀਤਾ ਜਾਵੇਗਾ ਅਤੇ ਇਸ ਕਾਰਨ ਪੈਦਾ ਹੋਏ ਹਲਾਤਾਂ ਵਿੱਚ ਲੋਕਾਂ ਦੀ ਮਦਦ ਵੀ ਕੀਤੀ ਜਾਵੇਗੀ | ਇਸ ਮੌਕੇ ਅਵਤਾਰ ਸਿੰਘ ਮਾਲਵਾ, ਸੰਦੀਪ ਸਿੰਘ, ਨਰਿੰਦਰ ਅਰੋੜਾ, ਐਡਵੋਕੇਟ ਹਰਦੀਪ ਸਿੰਘ, ਲਵਜੀਤ ਸਿੰਘ ਮੁਲਤਾਨੀ, ਨਿਤਿਨ ਸਿੰਘ, ਜਗਜੀਤ ਸਿੰਘ ਚੌਹਾਨ, ਜਗਦੀਪ ਸਿੰਘ, ਹਰਦੀਪ ਸਿੰਘ, ਏ.ਐੱਸ.ਆਈ. ਮਨਿੰਦਰ ਕੌਰ, ਤਾਰਾ ਸਿੰਘ, ਮੁੱਖ ਮੁਨਸ਼ੀ ਵਿਸ਼ਨੂੰ ਕੁਮਾਰ ਆਦਿ ਮੌਜੂਦ ਸਨ |


0 Comments