ਲਾਈਨਜ਼ ਕਲੱਬ ਟਾਂਡਾ ਫਤਿਹ ਦੀ ਟੀਮ ਨਿਵੇਕਲਾ ਉਪਰਾਲਾ ਕਰਦੇ ਹੋਏ ਟਾਂਡਾ ਵਿੱਚ ਪੰਛੀਆਂ ਲਈ ਆਲ੍ਹਣੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ | ਕਲੱਬ ਦੇ ਪ੍ਰਧਾਨ ਸੇਵਾਮੁਕਤ ਡੀ.ਐੱਸ.ਪੀ. ਪ੍ਰਭ ਸਿੰਘ ਦੀ ਅਗਵਾਈ ਟੀਮ ਨੇ ਪੰਛੀਆਂ ਦੇ ਰੈਣ ਬਸੇਰੇ ਲਈ ਸਰਕਾਰੀ ਕਾਲਜ ਟਾਂਡਾ ਕਾਲਜ ਅਤੇ ਆਰਮੀ ਗਰਾਉਂਡ ਟਾਂਡਾ ਦੇ ਦਰੱਖਤਾਂ ਤੇ ਇਹ ਆਲ੍ਹਣੇ ਲਗਵਾ ਮੁਹਿੰਮ ਦਾ ਆਗਾਜ ਕੀਤਾ | ਪ੍ਰਧਾਨ ਪ੍ਰਭ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਇਸਦੇ ਨਾਲ ਨਾਲ ਪੌਦੇ ਵੀ ਲਗਾਏ ਜਾਣਗੇ | ਇਸ ਮੌਕੇ ਐਡਵੋਕੇਟ ਲਵਜੀਤ ਸਿੰਘ, ਡਾ. ਹਰੀਸ਼ ਭਾਟੀਆ, ਮਨਜੀਤ ਕੌਰ, ਡਾ. ਰਮਨਦੀਪ ਸਿੰਘ, ਹਰਦੀਪ ਸਿੰਘ, ਨਰਿੰਦਰ ਅਰੋੜਾ, ਕਰਨੈਲ ਸਿੰਘ ਮਾਲਵਾ, ਅਵਤਾਰ ਸਿੰਘ ਮਾਲਵਾ, ਰਵੀ ਪ੍ਰਕਾਸ਼ ਲਖਨਪਾਲ, ਬਲਵੀਰ ਸਿੰਘ, ਸੰਦੀਪ ਸਿੰਘ ਆਦਿ ਮੌਜੂਦ ਸਨ।

0 Comments