ਟਾਂਡਾ ਵਿੱਚ ਸ਼ਰਧਾ ਨਾਲ ਮਨਾਈ ਗਈ ਭਗਵਾਨ ਪਰਸ਼ੂਰਾਮ ਜੈਅੰਤੀ, ਵਿਸ਼ਵ ਦ ਖੁਸ਼ਹਾਲੀ ਲਈ ਕਰਵਾਇਆ ਹਵਨ ਯੱਗ

ਟਾਂਡਾ ਉੜਮੁੜ, 14 ਮਈ (ਪੁੰਜ ) - ਟਾਂਡਾ ਦੇ ਬਗੀਚੀ ਮੰਦਿਰ ਅਹੀਆਪੁਰ ਵਿੱਚ ਪਰਸ਼ੂਰਾਮ ਸੇਨਾ ਵੱਲੋ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਪਰਸ਼ੂਰਾਮ ਜੀ ਮਹਾਰਾਜ ਜੀ ਦੀ ਜੈਅੰਤੀ ਸ਼ਰਧਾ ਨਾਲ ਮਨਾਈ ਗਈ | ਹਾਲਾਂਕਿ ਕੋਵਿਡ 19 ਦੇ ਮੱਦੇ ਨਜ਼ਰ ਸਰਕਾਰ ਵੱਲੋ ਜਾਰੀ ਹਦਾਇਤਾਂ ਦੇ ਚਲਦਿਆਂ ਜਿਆਦਾ ਇਕੱਠ ਨਹੀਂ ਕੀਤਾ ਗਿਆ | ਸਨੀ ਪੰਡਿਤ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ  ਨਗਰ ਕੌਂਸਲ  ਟਾਂਡਾ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਸਾਬਕਾ ਕੌਂਸਲਰ ਦਵਿੰਦਰ ਬਿੱਲੂ, ਜ਼ਿਲ੍ਹਾ ਪ੍ਰਧਾਨ ਭਗਵਾਨ ਵਾਲਮੀਕਿ ਸ਼ਕਤੀ ਸੇਨਾ ਮਨਦੀਪ ਮੰਨਾ, ਸ਼ਿਵ ਸੇਨਾ ਦੇ ਪ੍ਰਧਾਨ ਜੱਸਾ ਪੰਡਿਤ ਅਤੇ ਰਜੇਸ਼ ਬਿੱਟੂ ਦੀ ਹਾਜ਼ਰੀ ਵਿੱਚ ਪੰਡਿਤ ਰਾਮ ਜੀ ਅਤੇ ਪੰਡਿਤ ਵਿਕਾਸ ਨੇ ਵਿਧੀਵਤ ਦੇਵ ਪੂਜਣ ਕਰਦੇ ਹੋਏ ਹਵਨ ਯੱਗ ਕੀਤਾ | ਸਮੂਹ ਸੰਗਤ ਨੇ ਭਗਵਾਨ ਪਰਸ਼ੂਰਾਮ ਜੀ ਦੇ ਜੈਕਾਰਿਆਂ ਵਿੱਚ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਦੇ ਨਾਲ ਨਾਲ ਕੋਰੋਨਾ ਮਹਾਮਾਰੀ ਦੇ ਖਾਤਮੇ ਲਈ ਪ੍ਰਾਰਥਨਾ ਕਰਦੇ ਹੋਏ ਹਵਨ ਯੱਗ ਵਿੱਚ ਆਹੂਤੀਆਂ ਪਾਈਆ |
ਇਸ ਮੌਕੇ ਭਗਵਾਨ ਪਰਸ਼ੂਰਾਮ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ | ਇਸ ਮੌਕੇ ਜਤਿੰਦਰ ਟਿੰਕੂ,ਕੁਮਾਰ ਭੱਟੀ, ਸੰਜੀਵ ਸਿਆਲ, ਲੱਕੀ ਜਾਜਾ, ਭੰਡਾਰੀ, ਰਮਨ ਪੰਡਿਤ, ਹੀਰਾ ਲਾਲ ਭੱਟੀ, ਬੱਗਾ ਸਿੱਧੂ,ਸਾਬੀ ਮੱਦਾ, ਗੁਰਪ੍ਰੀਤ ਰਾਜੂ, ਮੰਨਾ ਮਹਿਰਾ ਅਤੇ ਅਭਿਸ਼ੇਕ ਸਿਆਲ ਆਈ ਨੇ ਹਾਜ਼ਰੀ ਲੁਆਈ |

 

Post a Comment

0 Comments