ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਪੂਰੇ ਜੋਸੋ਼ - ਖਰੋਸ਼ ਕਰਨਗੇ ਲਾਗੂ ਪੰਜਾਬ ਦੇ ਲੋਕ -ਕਿਸਾਨ ਆਗੂ

ਦਿੱਲੀ, 25 ਮਈ (ਪੁੰਜ) - ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਐਕਟਿੰਗ ਸਕੱਤਰ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਰਜੀਤ ਸਿੰਘ ਰਵੀ , ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਮੀਤ ਸਿੰਘ ਮਹਿਮਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਮਰਜੀਤ ਸਿੰਘ ਰੜਾ ਨੇ ਪ੍ਰੈਸ ਨਾਲ ਜਾਣਕਾਰੀ ਸਾਝੀ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਪੂਰੇ ਭਾਰਤ ਵਿੱਚ ਮੋਦੀ ਸਰਕਾਰ ਦੇ ਹੋ ਰਹੇ ਸੱਤ ਸਾਲ ਅਤੇ ਕਿਸਾਨ ਅੰਦੋਲਨ ਦੇ ਹੋ ਰਹੇ 6 ਮਹੀਨੇ ਤੇ ਹਰ ਪਿੰਡ, ਸ਼ਹਿਰ ਅਤੇ ਗਲੀ, ਮੁਹੱਲੇ ਵਿੱਚ  ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਖਿਲਾਫ਼ ਰੋਸ ਪ੍ਦਰਸ਼ਨ ਕਰਕੇ ਮੋਦੀ ਦੇ ਪੁਤਲੇ ਪੂਰੇ ਜੋਸ਼ੋ- ਖਰੋਸ਼ ਨਾਲ ਫੂਕਣਗੇ ਅਤੇ ਹਰ ਘਰ, ਦੁਕਾਨ ਅਤੇ ਵਾਹਨ ਤੇ ਕਾਲੇ ਝੰਡੇਫਹਿਰਾਉਣਗੇ । ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਲੋਕ ਵਿਰੋਧੀ ਨੀਤੀਆਂ ਨੂੰ ਵਾਪਸ ਕਰਵਾਉਣ ਤੱਕ ਆਪਣਾ ਅੰਦੋਲਨ ਜਾਰੀ ਰੱਖਣਗੇ ਅਤੇਸੰਯੁਕਤ ਕਿਸਾਨ ਮੋਰਚੇ ਵੱਲੋਂ ਮਿਸ਼ਨ ਦੋ ਊੜਾ ਤਹਿਤ ਉੱਤਰ ਪ੍ਰਦੇਸ਼ ਅਤੇ ਉੱਤਰਾ ਖੰਡ ਵਿੱਚ ਵੱਡੀਆਂ ਰੈਲੀਆਂ ਕਰਨ ਤੋਂ ਬਾਅਦ ਕੇਦਰ ਸਰਕਾਰ ਖਿਲਾਫ਼ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ ਕਿਸਾਨ ਆਗੂਆਂ ਨੇ ਕੇਂਦਰ ਦੀ  ਲੋਕ ਵਿਰੋਧੀ ਬੀ ਜੇ ਪੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਗਰੀਬ ਅਤੇ ਮਧ - ਵਰਗੀ ਲੋਕਾਂ ਦਾ ਖ਼ੂਨ ਨਿਚੋੜ ਰਹੀ ਹੈ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਘਰਾਂ ਵਿੱਚ ਕੈਦ ਕਰਕੇ ਆਪਣੇ ਰਾਜ ਦੀਆਂ ਉਮਰਾਂ ਲੰਮੀਆਂ ਕੀਤੀਆਂ ਜਾ ਰਹੀਆਂ ਹਨ ਕਿਸਾਨ ਆਗੂਆਂ ਨੇ ਕਿਹਾ ਕਿ ਜਿਥੇ ਇਸ ਅੰਦੋਲਨ ਨੇ ਪੰਜਾਬ ਤੋਂ ਤੁਰ ਕੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਕਲਾਵੇ ਵਿੱਚ ਲੈ ਲਿਆ ਹੈ ਉਸੇ ਤਰ੍ਹਾਂ ਪੂਰੇ ਭਾਰਤ ਦੇ ਛੋਟੇ ਅਤੇ ਮੱਧ ਵਰਗੀ ਦੁਕਾਨਦਾਰਾਂ , ਮੁਲਾਜ਼ਮਾਂ ਅਤੇ ਹੋਰ ਕਾਰੋਬਾਰੀਆਂ ਨਾਲ ਵੀ  ਸਾਂਝਾਂ ਮੁਜਬੂਤ ਕੀਤੀਆਂ ਹਨ ਭਾਰਤੀ ਲੋਕ ਫਰੇਬੀ ਹਾਕਮਾਂ ਦਾ  ਜੂਲਾ ਗਲੋਂ ਲਾਹੁਣ ਲਈ ਕਿਸਾਨ ਅੰਦੋਲਨ ਨੂੰ ਲੋਕ ਅੰਦੋਲਨ ਬਣਾ ਕੇ ਲੜ ਰਹੇ ਹਨ ਕਿਸਾਨ ਆਗੂਆਂ ਵੱਲੋਂ ਪਿੰਡਾਂ ਵਿੱਚ ਤਿਆਰੀਆਂ ਕਰਵਾਈਆਂ ਜਾ ਰਹੀਆਂ ਹਨ ਸਰਕਾਰ ਦੇ ਲੌਕਡਾਊਨ ਹਟਦਿਆਂ ਹੀ ਅੰਦੋਲਨ ਨੂੰ ਹੋਰ ਵਿਆਪਕ ਅਤੇ ਤੇਜ ਕੀਤਾ ਜਾਵੇਗਾ ।
    
  

 

Post a Comment

0 Comments