ਐਡਵੋਕੇਟ ਗੁਰਪ੍ਰੀਤ ਸਿੰਘ ਨੇ ਵੰਡੇ ਮਸੀਤੀ ਕ੍ਰਿਕੇਟ ਟੂਰਨਾਮੈਂਟ ਵਿੱਚ ਜੇਤੂ ਟੀਮਾਂ ਨੂੰ ਇਨਾਮ

ਟਾਂਡਾ ਉੜਮੁੜ, 2 ਜੂਨ (ਨਵਦੀਪ ਸਿੰਘ  )  -  ਪਿੰਡ ਮਸੀਤਪਲਕੋਟ ਵਿੱਚ ਕ੍ਰਿਕੇਟ ਕਲੱਬ ਵੱਲੋ ਜੀ 3 ਸਿੱਖਿਆ ਸੰਸਥਾ ਦੇ ਸਹਿਯੋਗ ਨਾਲ ਕਰਵਾਏ ਗਏ ਸੰਤ ਬਾਬਾ ਸਵਰਨ ਸਿੰਘ ਯਾਦਗਾਰੀ ਕ੍ਰਿਕੇਟ ਟੂਰਨਾਮੈਂਟ ਦੇ ਖ਼ਿਤਾਬੀ ਮੈਚ ਵਿੱਚ ਟਾਂਡਾ ਦੀ ਟੀਮ ਜੇਤੂ ਰਹੀ ਗੁਰਕੀਰਤ ਖਾਸਲਾ, ਹਰਸਿਮਰਨ ਸਿੰਘ, ਮਨਦੀਪ ਦੀਪੂ ਦੀ ਅਗਵਾਈ ਵਿੱਚ ਹੋ ਰਹੇ ਇਸ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦਾ ਫਾਈਨਲ ਮੈਚ ਵਿੱਚ ਪਹਿਲਾ ਬੈਟਿੰਗ ਕਰਦੇ ਹੋਏ ਟਾਂਡਾ ਦੀ ਟੀਮ ਨੇ ਨਿਰਧਾਰਿਤ ਓਵਰਾਂ ਵਿੱਚ 63 ਦੌੜਾ ਬਣਾਈਆਂ ਜਿਸਦੇ ਜਵਾਬ ਵਿੱਚ ਮੇਜਬਾਨ ਮਸੀਤਪਲਕੋਟ ਦੀ ਟੀਮ 56 ਦੌੜਾ ਹੀ ਬਣਾ ਸਕੀ | ਟੂਰਨਾਮੈਂਟ ਦੇ ਸਮਾਪਨ ਤੇ ਮੁੱਖ ਮਹਿਮਾਨ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਜੇਤੂ ਅਤੇ ਉਪਜੇਤੁ ਟੀਮਾਂ ਨੂੰ ਸਨਮਾਨਤ ਕਰਦੇ ਹੋਏ ਸੇਧ ਭਰੀਆਂ ਗੱਲਾਂ ਨਾਲ ਨਿਵਾਜਿਆ | ਇਸ ਮੌਕੇ ਮੈਨੇਜਰ ਕਰਨ ਸੈਣੀ, ਨੀਰਜ, ਸੌਰਵ, ਸੁਖਚੈਨ, ਮੋਨੂੰ, ਬਾਣੀ ਪੰਡਿਤ, ਮਨੀ ਜੱਸਲ, ਬਿਕਰਮਜੀਤ ਸਿੰਘ ਡੀ.ਸੀਸੁ ਅਤੇ ਸੌਰਵ ਆਦਿ  ਮੌਜੂਦ ਸਨ |


 

Post a Comment

0 Comments