ਟਾਂਡਾ ਉੜਮੁੜ, 20 ਜੂਨ (ਪੁੰਜ ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਵਿੱਚ ਸ਼ਾਈਨਿੰਗ ਸਟਾਰ ਸਪੋਰਟਸ ਕਲੱਬ ਵੱਲੋ ਕਰਵਾਏ ਜਾ ਰਹੇ ਵਿਨੇ ਯਾਦਗਾਰੀ ਸਲਾਨਾ ਕਿ੍ਰਕੇਟ ਟੂਰਨਾਮੈਂਟ ਦੇ ਦੂਜੇ ਰਾਊਂਡ ਦੇ ਮੁਕਾਬਲੇ ਸ਼ੁਰੂ ਹੋ ਗਏ ਹਨ . . ਪ੍ਰਧਾਨ ਪਵਨ ਮਾਨ, ਮਨਪ੍ਰੀਤ ਵਿੱਕਾ, ਡਾ. ਪੰਜਾਬ ਸਿੰਘ, ਜਤਿੰਦਰ ਪਾਲ ਅਤੇ ਹੈਪੀ ਦੀ ਦੇਖ ਰੇਖ ਵਿੱਚ ਕਿਸਾਨੀ ਸੰਘਰਸ਼ ਨੂੰ ਸਮਰਪਿਤ ਇਸ ਟੂਰਨਾਮੈਂਟ ਇਨਾਂ ਮੁਕਾਬਲਿਆਂ ਦਾ ਉਦਘਾਟਨ ਸਾਬਕਾ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ ਅਤੇ ਸੇਵਾਮੁਕਤ ਚੀਫ ਕੈਮੀਕਲ ਐਗਜਾਮੀਨਰ ਪੰਜਾਬ ਡਾ. ਕੇਵਲ ਸਿੰਘ ਕਾਜਲ ਨੇ ਕੀਤਾ .
ਇਸ ਮੌਕੇ ਡਾ. ਕਾਜਲ ਨੇ ਖਿਡਾਰੀਆਂ ਨੂੰ ਸੇਧ ਭਰੀਆਂ ਗੱਲਾਂ ਨਾਲ ਨਿਵਾਜਿਆ . ਪਹਿਲੇ ਮੈਚ ਵਿੱਚ ਗੋਰਾ ਕਲੱਬ ਨੇ ਭੂਲਪੁਰ, ਦੂਜੇ ਮੈਚ ਵਿੱਚ ਸਾਬੀ ਸਹਿਬਾਜ਼ਪੁਰ ਕਲੱਬ ਨੇ ਜੋਹਲਾਂ ਨੂੰ, ਖਾਨਪੁਰ ਸਹੋਤਾ ਨੇ ਸੰਤ ਪ੍ਰੇਮ ਸਿੰਘ ਕਲੱਬ ਨੂੰ, ਮਹਾਂਵੀਰ ਕਲੱਬ ਨੇ ਮਿਆਣੀ ਨੂੰ ਅਤੇ ਗੋਰਾ ਕਲੱਬ ਨੇ ਭੂਲਪੁਰ ਦੀ ਟੀਮ ਨੂੰ ਹਰਾਇਆ . ਪ੍ਰਬੰਧਕਾਂ ਨੇ ਦੱਸਿਆ ਕਿ ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਅਤੇ ਉਪਜੇਤੁ ਨੂੰ 81 ਸੌ ਰੁਪਏ ਦਿੱਤੇ ਜਾਣਗੇ . ਇਸ ਮੌਕੇ ਸਾਬਕਾ ਕੌਂਲਸਰ ਲਖਵਿੰਦਰ ਸਿੰਘ ਮੁਲਤਾਨੀ, ਮਨੀ, ਵਿਸ਼ਾਲ, ਅਨਮੋਲ, ਕਾਕਾ, ਬਿੱਲਾ, ਨਵੀ ਅਤੇ ਪਿ੍ਰੰਸ ਆਦਿ ਮੌਜੂਦ ਸਨ .




0 Comments