ਵਿਕਾਸ ਪੱਖੋਂ ਮਿਸਾਲੀ ਪਿੰਡ ਬਣਿਆ ਪਿੰਡ ਦਬੁਰਜੀ ਸੂਬਾ ਪੱਧਰੀ ਐਵਾਰਡ ਲਈ ਹੈ ਦਾਅਵੇਦਾਰ

 ਨੌਜਵਾਨ ਸਰਪੰਚ ਜਸਵੀਰ ਸਿੰਘ ਵਿੱਕੀ ਦੇ            ਉਪਰਾਲੇ                                                                                                                                                                ਟਾਂਡਾ ਉੜਮੁੜ (ਪੁੰਜ)-  ਨੌਜਵਾਨ ਸਰਪੰਚ ਜਸਵੀਰ ਸਿੰਘ ਵਿੱਕੀ ਦੇ ਉਪਰਾਲੇ  ਬਲਾਕ ਟਾਂਡਾ ਦਾ ਅਗਾਂਹਵਧੂ ਪਿੰਡ ਦਬੁਰਜੀ ਅੱਜ ਵਿਕਾਸ ਪੱਖੋਂ ਮਿਸਾਲੀ ਪਿੰਡ ਬਣ ਗਿਆ ਹੈ | ਪਿੰਡ ਦੇ ਨੌਜਵਾਨ ਸਰਪੰਚ ਜਸਵੀਰ ਸਿੰਘ ਵਿੱਕੀ ਨੇ ਵਿਧਾਇਕ ਸੰਗਤ ਸਿੰਘ ਗਿਲਜੀਆਂ, ਪਿੰਡ ਦੀ ਪੰਚਾਇਤ, ਸਮੂਹ ਪਿੰਡ ਵਾਸੀਆਂ ਅਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਅੱਜ ਪਿੰਡ ਦੀ ਅਜਿਹੀ ਨੁਹਾਰ ਬਦਲੀ ਹੈ ਕਿ ਪਿੰਡ ਦਾ ਚੱਪਾ ਚੱਪਾ ਵਿਕਾਸ ਦੀ ਕਹਾਣੀ ਬਿਆਨ ਕਰ ਰਿਹਾ ਹੈ
ਸਰਪੰਚ ਵਿੱਕੀ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰ ਅਤੇ ਪਰਵਾਸੀ ਪੰਜਾਬੀਆਂ ਦੀ ਮਦਦ ਨਾਲ ਇਹ ਵਿਕਾਸ ਮਿਸ਼ਨ ਚਲਾਇਆ ਜਾ ਰਿਹਾ ਜਿਸਦੇ ਤਹਿਤ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਥਾਪਰ ਮਾਡਲ ਛੱਪੜ ਬਣਾਇਆ ਗਿਆ , ਪਿੰਡ ਵਿੱਚ ਸ਼ਾਨਦਾਰ ਇੰਟਰਲਾਕ ਟਾਈਲਾਂ  ਵਾਲੀਆਂ ਗਲੀਆਂ ਸੀਵਰੀਜ , ਹਾਦਸਿਆਂ ਤੋਂ ਬਚਾਅ ਲਈ ਸੇਫਟੀ ਸ਼ੀਸ਼ੇ , ਸ਼ਾਨਦਾਰ ਸ਼ਮਸ਼ਾਨਘਾਟ, ਸਕੂਲ, ਜਿੱਮ ਦੇ ਨਿਰਮਾਣ ਦੇ ਨਾਲ ਨਾਲ ਨਾਲ ਬੱਚਿਆਂ ਅਤੇ ਵੱਡਿਆ ਲਈ ਸ਼ਾਨਦਾਰ ਸੈਰਗਾਹ ਤੇ ਖੇਡ ਦੇ ਮੈਦਾਨ ਤਿਆਰ ਕੀਤੇ ਗਏ ਹਨ | ਉਨ੍ਹਾਂ ਆਖਿਆ ਜਲਦ ਹੀ ਪਿੰਡ ਵਿੱਚ ਵੱਡੇ ਪੱਧਰ ਤੇ ਪੌਦੇ ਲਾਏ ਜਾਣਗੇ   ਇਸ ਮੌਕੇ ਸਾਬਕਾ ਸਰਪੰਚ ਬਿਕਰਮਜੀਤ ਸਿੰਘ, ਮੈਂਬਰ ਗੁਰਮੀਤ ਸਿੰਘ, ਜਸਪਾਲ ਸਿੰਘ,ਨਿਰੰਜਨ ਸਿੰਘ, ਨਿਰਮਲ ਸਿੰਘ ਨਿੱਮਾ, ਰਵੇਲ ਸਿੰਘ, ਲਖਵਿੰਦਰ ਸਿੰਘ,ਕਰਨੈਲ ਸਿੰਘ, ਜਸਵੀਰ ਸਿੰਘ, ਮਨਮੋਹਨ ਸਿੰਘ, ਨਿਰਮਲ ਸਿੰਘ ਮੁੰਦਰ ਪ੍ਰੀਤਮ ਸਿੰਘ, ਕੁਲਜੀਤ ਸਿੰਘ ਸੋਨੂ, ਦਰਗਾਹ ਸਿੰਘ , ਕੁਲਵਿੰਦਰ ਸਿੰਘ , ਰਣਜੀਤ ਸਿੰਘ ਗੁਰਜੀਤ ਕੌਰ ਆਦਿ ਮੌਜੂਦ ਸਨ |

 

Post a Comment

0 Comments