
ਟਾਂਡਾ : ਹਲਕਾ ਉੜਮੁੜ ਟਾਂਡਾ ਦੇ ਲੋਕਾ ਨੂੰ ਵਧੀਆ ਤੇ ਲੋਕ ਭਲਾਈ ਦੀਆ ਸਕੀਮਾ ਮੁਹੱਈਆ ਕਰਨ ਦੇ ਮੰਤਵ ਨਾਲ 4 ਅਗਸਤ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਦਫ਼ਤਰ ਖੋਲਣ ਸਬੰਧੀ ਅੱਜ ਸੰਯੁਕਤ ਅਕਾਲੀ ਦਲ ਆਗੂਆ ਤੇ ਵਰਕਰਾ ਨਾਲ ਹਲਕਾ ਇੰਚਾਰਜ ਉੜਮੁੜ ਟਾਂਡਾ ਸਰਦਾਰ ਮਨਜੀਤ ਸਿੰਘ ਦਸੂਹਾ ਨੇ ਵਿਸੇਸ਼ ਮੀਟਿੰਗ ਕੀਤੀ। ਜਿਸ ਵਿਚ ਜਿਲਾ ਪ੍ਰਧਾਨ ਬਲਵੀਰ ਸਿੰਘ ਕਲੋਆ, ਵਰਿੰਦਰ ਸਿੰਘ ਜੀਆ ਨੱਥਾ ਮੀਤ ਪ੍ਰਧਾਨ ਪੰਜਾਬ, ਲਖਵੀਰ ਸਿੰਘ ਖਾਲਸਾ ਵਰਕਿੰਗ ਕਮੇਟੀ ਮੈਂਬਰ, ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ, ਸਤਵੰਤ ਸਿੰਘ ਖੁਣਖੁਣ ਕੌਮੀ ਸਕੱਤਰ, ਸਰਕਲ ਪ੍ਰਧਾਨ ਸਿਵਪੂਰਨ ਸਿੰਘ, ਸਰਕਲ ਪ੍ਰਧਾਨ ਯੂਥ ਸਾਹਿਬ ਸਿੰਘ ਸਾਬੀ, ਸਰਕਲ ਪ੍ਰਧਾਨ ਬੇਟ ਕੁਲਵਿੰਦਰ ਸਿੰਘ ਸੰਨੀ ਡੱਡੀਆ ਆਦਿ ਹਾਜ਼ਰ ਹੋਏ। ਇਸ ਮੌਕੇ ਮਨਜੀਤ ਦਸੂਹਾ ਨੇ ਉਦਘਾਟਨ ਕਰਨ ਸਬੰਧੀ ਡਿਊਟੀਆ ਲਾਉਣ ਉਪਰੰਤ ਕਿਹਾ ਕਿ ਇਹ ਦਫ਼ਤਰ ਐਕਸਿਸ ਬੈਂਕ ਟਾਂਡਾ ਦੇ ਨਜਦੀਕ ਤੇ ਆਰਮੀ ਗਰਾਊਂਡ ਟਾਂਡਾ ਸਾਹਮਣੇ ਖੋਲਿਆ ਜਾਵੇਗਾ। ਜਿਸ ਵਿੱਚ ਸਵੇਰੇ 10 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਤੇ ਸਬਦ ਕੀਰਤਨ ਹੋਣਗੇ। ਉਪਰੰਤ ਸਾਬਕਾ ਖਜਾਨਾ ਮੰਤਰੀ ਪੰਜਾਬ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਸੰਗਤਾ ਨੂੰ ਸੰਬੋਧਨ ਕਰਨਗੇ। ਮਨਜੀਤ ਦਸੂਹਾ ਨੇ ਸਮੂਹ ਹਲਕੇ ਦੀਆ ਸੰਗਤਾ ਨੂੰ ਪਹੁੰਚਣ ਦੀ ਅਪੀਲ ਕੀਤੀ ਤੇ ਕਿਹਾ ਇਸ ਦਫ਼ਤਰ ਵਿੱਚ ਹਲਕੇ ਦੇ ਲੋਕਾ ਦੀਆ ਸਮੱਸਿਆਵਾ ਪਹਿਲ ਦੇ ਆਧਾਰ ਤੇ ਹੱਲ ਕੀਤੀਆ ਜਾਣਗੀਆ। ਤੇ ਹਰ ਸਮੱਸਿਆ ਦਾ ਹੱਲ ਕਰਨ ਲਈ ਪੂਰੀ ਵਾਹ ਲਾਈ ਜਾਵੇਗੀ।

0 Comments