ਵਿਧਾਇਕ ਗਿਲਜੀਆਂ ਦੇ ਮੋਬਾਈਲ ਹਸਪਤਾਲ ਦੀ ਟੀਮ ਨੇ ਪਿੰਡ ਖੋਖਰ ਵਿੱਚ ਦਿੱਤੀਆਂ ਮੈਡੀਕਲ ਸੇਵਾਵਾਂ


 ਟਾਂਡਾ ਉੜਮੁੜ, 17 ਅਗਸਤ (ਪੁੰਜ) - ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਪਰਿਵਾਰ ਵੱਲੋ ਹਲਕਾ ਉੜਮੁੜ ਲਈ ਸ਼ੁਰੂ ਕੀਤੇ ਗਏ ਮੋਬਾਈਲ ਹਸਪਤਾਲ ਦੀ ਟੀਮ ਨੇ ਪਿੰਡ ਖੋਖਰ ਵਿੱਚ ਮੈਡੀਕਲ ਸੇਵਾਵਾਂ ਦਿੱਤੀਆਂ ਹਨ | ਸਰਪੰਚ ਸੁਰਜੀਤ ਸਿੰਘ ਦੀ ਅਗਵਾਈ ਵਿੱਚ ਲਾਏ ਗਏ ਇਸ ਮੁਫ਼ਤ ਮੈਡੀਕਲ ਕੈਂਪ ਦਾ ਉਦਘਾਟਨ ਬਲਾਕ ਕਾਂਗਰਸ ਦੇ ਪ੍ਰਧਾਨ ਅਵਤਾਰ ਸਿੰਘ ਖੋਖਰ ਨੇ ਕੀਤਾ | ਪ੍ਰਧਾਨ ਨੇ ਇਸ ਦੌਰਾਨ ਵਿਧਾਇਕ ਗਿਲਜੀਆਂ ਦੇ ਪਰਿਵਾਰ ਵੱਲੋ ਸ਼ੁਰੂ ਕੀਤੇ ਗਏ ਇਸ ਸੇਵਾ ਮਿਸ਼ਨ ਦੀ ਸਲਾਘਾ ਕੀਤੀ | ਉਨ੍ਹਾਂ ਦੱਸਿਆ ਕਿ ਮੋਬਾਈਲ ਹਸਪਤਾਲ ਦੀ ਟੀਮ 18 ਅਗਸਤ ਨੂੰ ਮੋਹਕਮਗੜ ਵਿੱਚ, 19 ਨੂੰ ਸੈਦੂਪੁਰ ਦਾਤਾ, 20 ਨੂੰ ਜੌੜਾ, 21 ਨੂੰ ਖਰਲ ਖੁਰਦ ਅਤੇ 22 ਅਗਸਤ ਨੂੰ ਗੁਰੂ ਨਾਨਕ ਕਲੋਨੀ ਟਾਂਡਾ ਵਿੱਚ ਸੇਵਾਵਾਂ ਦੇਵੇਗੀ |
ਇਸ ਦੌਰਾਨ ਡਾ. ਆਰ.ਐੱਸ. ਰਾਠੌੜ, ਡਾ. ਰਾਜੇਸ਼ ਸ਼ੋਰੀ, ਡਾ. ਸਾਰੰਗ ਸੂਦ, ਊਸ਼ਾ, ਰਣਜੀਤ ਸਿੰਘ ਵਿਰਕ, ਤੀਰਥ ਸਿੰਘ, ਪ੍ਰੀਆ, ਜਗਜੀਤ ਸਿੰਘ ਦੀ ਟੀਮ ਨੇ 170  ਲੋਕਾਂ ਦੀ ਮੈਡੀਕਲ ਜਾਂਚ ਕਰਦੇ ਹੋਏ ਦਵਾਈਆਂ ਦਿੱਤੀਆਂ | ਇਸਦੇ ਨਾਲ ਹੀ ਟੀਮ ਨੇ ਵੱਖ ਵੱਖ ਤਰਾਂ ਦੇ ਮੈਡੀਕਲ ਟੈਸਟ ਵੀ ਕੀਤੇ | ਪ੍ਰਬੰਧਕਾਂ ਵੱਲੋ ਮੋਬਾਈਲ ਹਸਪਤਾਲ ਦੀ ਟੀਮ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਨੰਬਰਦਾਰ ਗੁਰਦਿਆਲ ਸਿੰਘ, ਅਜੀਤ ਪਾਲ ਸਿੰਘ, ਤਰਸੇਮ ਸਿੰਘ, ਹਰਦੇਵ ਸਿੰਘ, ਜਗਜੀਵਨ ਲਾਲ, ਮਨਪ੍ਰੀਤ ਕੌਰ, ਸੁਖਵਿੰਦਰ ਕਾਲਾ, ਸੁਖਰਾਜ ਸਿੱਧੂ, ਨਿਰਵੈਰ ਸਿੰਘ ਵਿੱਕੀ, ਰਣਜੀਤ ਸਿੰਘ, ਗੁਰਮੀਤ ਸਿੰਘ, ਰਜਿੰਦਰ ਸਿੰਘ ਆਦਿ ਮੌਜੂਦ ਸਨ |

Post a Comment

0 Comments